BKU Ugrahan: ਕਿਸਾਨਾਂ ਵੱਲੋਂ ਵਿਧਾਨ ਸਭਾ ਵੱਲ ਕੂਚ ਕਰਨ ਦੀ ਤਿਆਰੀ, ਮਟਕਾ ਚੌਂਕ ਤੱਕ ਜਾਣਗੇ ਇੰਨੇ ਹਜ਼ਾਰ ਕਿਸਾਨ
ਸਰਕਾਰ ਦੇ ਨੁਮਾਇੰਦਿਆਂ ਨੂੰ ਦਿੱਤਾ ਜਾਵੇਗਾ ਮੰਗ ਪੱਤਰ
BKU Ugrahan: Farmers preparing to march towards the Legislative Assembly
BKU Ugrahan: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਧਾਨ ਸਭਾ ਵੱਲ ਕੂਚ ਕਰਨ ਤਿਆਰੀ ਕੀਤੀ ਗਈ। ਇਸ ਤੋਂ ਬਆਦ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਰੋਸ ਮਾਰਚ ਦੀ ਸਹਿਮਤੀ ਬਣ ਗਈ। ਕਿਸਾਨਾਂ ਦਾ ਰੋਸ ਮਾਰਚ ਮਟਕਾ ਚੌਂਕ ਤੱਕ ਹੀ ਜਾਵੇਗਾ। ਇਸ ਮੌਕੇ 1 ਹਜ਼ਾਰ ਕਿਸਾਨ ਜਾਣ ਦੀ ਪ੍ਰਵਾਨਗੀ ਮਿਲੀ ਹੈ। ਮਟਕਾ ਚੌਂਕ ਤੋਂ ਅੱਗੇ 11 ਮੈਂਬਰੀ ਵਫਦ ਸਰਕਾਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਪੇਗਾ।
ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਜਾਣਾ ਚਾਹੁੰਦੇ ਸੀ ਪਰ ਅਧਿਕਾਰੀਆਂ ਨੇ ਮਟਕਾ ਚੌਂਕ ਤੱਕ ਰੋਸ ਮਾਰਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।