Chandigarh Lok Sabha Election Results 2024 Highlight : ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ, ਮਿਲਿਆ ਸਰਟੀਫ਼ਿਕੇਟ
Chandigarh Lok Sabha Election Results 2024 Highlight : ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਅਤੇ ਸੰਜੇ ਟੰਡਨ ਭਾਰਤੀ ਜਨਤਾ ਪਾਰਟੀ ਵਿਚਾਲੇ ਚੱਲ ਰਿਹਾ ਮੁਕਾਬਲਾ
Lok Sabha Election Results 2024 Live in chandigarh and Punjab news : ਇੰਤਜ਼ਾਰ ਦੀ ਘੜੀ ਖ਼ਤਮ ਹੋ ਗਈ ਹੈ। ਦੇਸ਼ ਭਰ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਤੇ ਵੋਟਿੰਗ ਖ਼ਤਮ ਹੋਣ ਮਗਰੋਂ ਅੱਜ ਚੰਡੀਗੜ੍ਹ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋਣ ਜਾ ਰਿਹਾ ਹੈ। ਚੰਡੀਗੜ੍ਹ ਦੇ 19 ਉਮੀਦਵਾਰਾਂ ਦੀ ਕਿਸਮਤ ਦੇ ਫ਼ੈਸਲੇ ਦੀ ਤਸਵੀਰ ਤੱਕ ਸਾਫ਼ ਹੋ ਗਈ ਹੈ। ਚੰਡੀਗੜ੍ਹ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ।ਸਾਰੀਆਂ 543 ਲੋਕ ਸਭਾ ਸੀਟਾਂ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਕੇਂਦਰ 'ਚ ਕਿਸ ਦੀ ਸਰਕਾਰ ਬਣੇਗੀ। 14ਵੇਂ ਰਾਊਂਡ ਦੀ ਗੱਲ ਕਰੀਏ ਤਾਂ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਜਿੱਤ ਚੱਕੇ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਨੂੰ ਹਾਰ ਗਏ ਹਨ। ਜੇਤੂ ਉਮੀਦਵਾਰ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਮੁਕਾਬਲੇ ’ਚ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ। ਮਨੀਸ਼ ਤਿਵਾੜੀ ਨੂੰ ਕੁੱਲ 216657 ਵੋਟਾਂ ਮਿਲੀਆਂ। ਜਦਕਿ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ। ਕਾਂਗਰਸ ਨੂੰ 48.22 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 47.67 ਫੀਸਦੀ ਵੋਟਾਂ ਮਿਲੀਆਂ। 15 ਗੇੜਾਂ ਦੀ ਗਿਣਤੀ ’ਚ ਭਾਜਪਾ ਇੱਕ ਵਾਰ ਵੀ ਲੀਡ ਤੱਕ ਨਹੀਂ ਪਹੁੰਚ ਸਕੀ।
ਦੱਸ ਦੇਈਏ ਕਿ 1 ਜੂਨ ਨੂੰ ਚੰਡੀਗੜ੍ਹ ’ਚ 67.90 ਫ਼ੀਸਦ ਮਤਦਾਨ ਹੋਇਆ ਹੈ। ਇਹ 2019 ਦੇ ਮੁਕਾਬਲੇ 2.56 ਫੀਸਦੀ ਅਤੇ 2014 ਦੇ ਮੁਕਾਬਲੇ 5.71 ਫੀਸਦੀ ਘੱਟ ਹੈ।
ਲਾਈਵ ਅਪਡੇਟ
8.00PM : ਚੰਡੀਗੜ੍ਹ ਤੋਂ ਜਿੱਤੇ ਮਨੀਸ਼ ਤਿਵਾੜੀ ਨੂੰ ਜੇਤੂ ਉਮੀਦਵਾਰ ਦਾ ਸਰਟੀਫਿਕੇਟ ਮਿਲਿਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਦੇ ਸੰਜੇ ਟੰਡਨ ਨੂੰ ਹਰਾਉਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ ਹੋ ਗਿਆ ਸੀ। ਮਨੀਸ਼ ਤਿਵਾੜੀ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਹਨ।
7.55PM : ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤ ਤੋਂ ਮਗਰੋਂ ਸਰਟੀਫਿਕੇਟ ਦੇ ਦਿੱਤਾ ।
7.31PM : ਕਾਊਂਟਿੰਗ ਕੇਂਦਰ ਦੇ ਬਾਹਰ ਪੁਲਿਸ ਬਲ ਤਾਇਨਾਤ
7.04PM : ਚੰਡੀਗੜ੍ਹ ਕਾਊਂਟਿੰਗ ਕੇਂਦਰ ਅੰਦਰ ਗੱਲਬਾਤ ਚੱਲ ਰਹੀ ਹੈ।
6.55PM : ਹੰਗਾਮੇ ਤੋਂ ਬਾਅਦ ਪੁੱਜੇ ਐਸ.ਐਸ.ਪੀ
ਕਾਂਗਰਸੀ ਵਰਕਰਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਐਸਐਸਪੀ ਕੰਵਰਦੀਪ ਕੌਰ ਅਤੇ ਪੁਲਿਸ ਅਧਿਕਾਰੀ ਮ੍ਰਿਦੁਲ ਮੌਕੇ ’ਤੇ ਪਹੁੰਚ ਗਏ ਹਨ।
6.40PM : ਚੰਡੀਗੜ੍ਹ ਦੇ ਕਾਊਂਟਿੰਗ ਸੈਂਟਰ ’ਚ ਸੰਜੇ ਟੰਡਨ ਦੇ ਵਿਰੋਧ ਤੋਂ ਬਾਅਦ ਦੂਜੀ ਵਾਰ ਦੁਬਾਰਾ ਤੋਂ ਵੋਟਾਂ ਦੀ ਗਿਣਤੀ ਸ਼ੁਰੂ
6.35PM : ਕਾਂਗਰਸੀ ਵਰਕਰਾਂ ਨੇ ਦੇਰੀ ਨਾਲ ਐਲਾਨ ਕਰਨ ਦਾ ਲਗਾਇਆ ਦੋਸ਼
4.24PM : ਚੰਡੀਗੜ੍ਹ ਦੇ ਕਾਊਂਟਿੰਗ ਸੈਂਟਰ ’ਚ ਵੀਵੀ ਪੈਟ ਅਤੇ ਈਵੀਐਮ ਮਸ਼ੀਨਾਂ ਦੀ ਹੋ ਰਹੀ ਜਾਂਚ
ਹਾਲਾਂਕਿ ਮਨੀਸ਼ ਤਿਵਾੜੀ ਜਿੱਤ ਚੁੱਕੇ ਹਨ ਪਰ ਭਾਜਪਾ ਲੀਡਰ ਅਤੇ ਮਨੀਸ਼ ਤਿਵਾੜੀ ਦੀ ਮੌਜੂਦੀ ’ਚ ਹੋ ਰਹੀ ਜਾਂਚ ਕੀਤੀ ਜਾ ਰਹੀ।
3.40PM : ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤੇ
3.00PM : ਚੰਡੀਗੜ੍ਹ ’ਚ ਨਤੀਜਾ ਐਲਾਨ ਹੋਣ ਤੋਂ ਪਹਿਲਾਂ ਕਾਉਂਟਿੰਗ ਸੈਂਟਰ ਦੇ ਬਾਹਰੀ ਪੁਲਿਸ ਫੋਰਸ ’ਚ ਵਾਧਾ ਕੀਤਾ ਗਿਆ ਹੈ।
2.55PM : 14ਵੇਂ ਰਾਊਂਡ ’ਚ ਕਾਂਗਰਸ-ਭਾਜਪਾ ’ਚ ਜ਼ਬਰਦਸਤ ਮੁਕਾਬਲਾ
14ਵੇਂ ਰਾਊਂਡ ਦੇ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 206522 ਅਤੇ ਭਾਜਪਾ ਦੇ ਸੰਜੇ ਟੰਡਨ 202833 ਨੂੰ ਵੋਟਾਂ ਮਿਲੀਆਂ। ਮਨੀਸ਼ ਤਿਵਾੜੀ 3689 ਵੋਟਾਂ ਤੋਂ ਅੱਗੇ ਹੈ।
2.23PM : ਚੰਡੀਗੜ੍ਹ ’ਚ ਮਨੀਸ਼ ਤਿਵਾੜੀ ਪਹਿਲੇ ਨੰਬਰ ’ਤੇ
ਸੰਜੇ ਟੰਡਨ ਨੂੰ 4991 ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡਿਆ
2.20PM : ਕਾਂਗਰਸ ਦੇ ਮਨੀਸ਼ ਤਿਵਾੜੀ 2501 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 216657
ਸੰਜੇ ਟੰਡਨ (ਭਾਜਪਾ) 214153
ਡਾ. ਰਿਤੂ ਸਿੰਘ (ਬਸਪਾ) 6708
2.07PM : ਚੰਡੀਗੜ੍ਹ ’ਚ ਮਨੀਸ਼ ਤਿਵਾੜੀ ਨੇ 12ਵੇਂ ਰਾਊਂਡ 'ਚ ਵੀ ਬਣਾਈ ਲੀਡ
ਮਨੀਸ਼ ਤਿਵਾੜੀ (ਕਾਂਗਰਸ) 174509
ਸੰਜੇ ਟੰਡਨ (ਭਾਜਪਾ) 169518
ਡਾ. ਰਿਤੂ ਸਿੰਘ (ਬਸਪਾ) 5165
2.05 PM : 12ਵੇਂ ਰਾਊਂਡ ’ਚ ਕਾਂਗਰਸ ਦੀ ਲੀਡ ਘਟੀ
12ਵੇਂ ਰਾਊਂਡ ਦੇ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 174509 ਅਤੇ ਭਾਜਪਾ ਦੇ ਸੰਜੇ ਟੰਡਨ ਨੂੰ 169518 ਮਿਲੇ ਹਨ। ਮਨੀਸ਼ ਤਿਵਾੜੀ 4991 ਤੋਂ ਅੱਗੇ ਚੱਲ ਰਹੇ ਹਨ।
1.45 PM : 11ਵੇਂ ਰਾਉਂਡ ’ਚ ਵੀ ਕਾਂਗਰਸ ਅੱਗੇ
ਚੰਡੀਗੜ੍ਹ ਵਿਚ 11ਵੇਂ ਰਾਊਂਡ ਤੋਂ ਬਾਅਦ ਕਾਂਗਰਸ ਵੀ ਮਨੀਸ਼ ਤਿਵਾੜੀ ਨੂੰ 157940 ਅਤੇ ਭਾਜਪਾ ਦੇ ਸੰਜੇ ਟੰਡਨ 151859 ਮਿਲੇ ਹਨ। ਮਨੀਸ਼ ਤਿਵਾੜੀ 6081 ਵੋਟਾਂ ਨਾਲ ਅੱਗੇ ਹਨ।
1.44 PM : ਚੰਡੀਗੜ੍ਹ ਤਿਵਾੜੀ ਨੇ 10ਵੇਂ ਰਾਊਂਡ 'ਚ ਵੀ ਬਣਾਈ ਲੀਡ
ਕਾਂਗਰਸ ਦੇ ਮਨੀਸ਼ ਤਿਵਾੜੀ 143507 ਲੀਡ ਨਾਲ ਵੱਧ ਰਹੇ ਅੱਗੇ
ਭਾਜਪਾ ਦੇ ਸੰਜੇ ਟੰਡਨ 136909 ਵੋਟਾਂ ਨਾਲ ਦੂਜੇ ਨੰਬਰ ’ਤੇ
ਬਸਪਾ ਡਾ. ਰਿਤੂ ਸਿੰਘ 4281 ਵੋਟਾਂ ਨਾਲ ਪਿੱਛੇ
1.16 PM : ਤਿਵਾੜੀ ਨੇ 9ਵੇਂ ਰਾਊਂਡ 'ਚ ਵੀ ਬਣਾਈ ਲੀਡ
ਚੰਡੀਗੜ੍ਹ ’ਚ 9ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 130784 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 122334 ਵੋਟਾਂ ਮਿਲੀਆਂ ਹਨ।
1.10 PM : ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੇ 9ਵੇਂ ਰਾਊਂਡ 'ਚ ਵੀ ਬਣਾਈ ਲੀਡ
ਚੰਡੀਗੜ੍ਹ ’ਚ 9ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 130784 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 122334 ਵੋਟਾਂ ਮਿਲੀਆਂ ਹਨ।
1.06 PM : ਅੱਠਵੇਂ ਗੇੜ ਤੋਂ ਬਾਅਦ ਵੀ ਕਾਂਗਰਸ ਅੱਗੇ
ਚੰਡੀਗੜ੍ਹ ’ਚ ਅੱਠਵੇਂ ਗੇੜ ਤੋਂ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 118607 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਸੰਜੇ ਟੰਡਨ ਨੂੰ 108413 ਵੋਟਾਂ ਮਿਲੀਆਂ ਹਨ। ਤਿਵਾੜੀ 10194 ਵੋਟਾਂ ਦੀ ਬੜ੍ਹਤ ਬਣਾ ਰਹੇ ਹਨ।
12.55 PM : ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਲਗਾਤਾਰ ਕਰ ਰਹੇ ਲੀਡ
ਮਨੀਸ਼ ਤਿਵਾੜੀ (ਕਾਂਗਰਸ) 118607
ਸੰਜੇ ਟੰਡਨ (ਭਾਜਪਾ) 108413
ਡਾ. ਰਿਤੂ ਸਿੰਘ (ਬਸਪਾ) 3867
12.23 PM : ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸੱਤਵੇਂ ਗੇੜ ਤੋਂ ਬਾਅਦ 10 ਹਜ਼ਾਰ ਦੀ ਲੀਡ
ਸੱਤਵੇਂ ਗੇੜ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 104521 ਅਤੇ ਭਾਜਪਾ ਦੇ ਸੰਜੇ ਟੰਡਨ ਨੂੰ 94036 ਵੋਟਾਂ ਮਿਲੀਆਂ ਹਨ। ਮਨੀਸ਼ ਤਿਵਾੜੀ 10485 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
12.13 PM : ਕਾਂਗਰਸ ਦੇ ਮਨੀਸ਼ ਤਿਵਾੜੀ ਛੇਵੇਂ ਗੇੜ ਤੋਂ ਬਾਅਦ ਵੀ ਅੱਗੇ ਚੱਲੇ ਰਹੇ ਹਨ। ਮਨੀਸ਼ ਤਿਵਾੜੀ 10423 ਵੋਟਾਂ ਨਾਲ ਅੱਗੇ ਵੱਧ ਚੁੱਕੇ ਹਨ।
12.00 PM : ਕਾਂਗਰਸ ਦੇ ਮਨੀਸ਼ ਤਿਵਾੜੀ 10 ਹਜ਼ਾਰ ਵੋਟਾਂ ਨਾਲ ਚੱਲ ਰਹੇ ਅੱਗੇ
11.52 AM : ਕਾਂਗਰਸ ਦੇ ਮਨੀਸ਼ ਤਿਵਾੜੀ 6 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਭਾਜਪਾ ਦੇ ਟੰਡਨ ਪਿੱਛੇ ਹਨ।
11.51AM : ਚੰਡੀਗੜ੍ਹ ਤੋਂ ਲਗਾਤਾਰ ਕਾਂਗਰਸ ਵਧ ਰਹੀ ਅੱਗੇ
ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਹੁਣ ਤੱਕ 74844 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਸੰਜੇ ਟੰਡਨ 68748 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
11.32 AM : ਲੋਕ ਸਭਾ ਚੋਣਾਂ 2024 ਦੇ ਚੰਡੀਗੜ੍ਹ ਤੋਂ ਭਾਰਤ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੇ ਟੰਡਨ ਵਿਚਾਲੇ ਮੁਕਾਬਲਾ ਹੈ। ਬਸਪਾ ਦੀ ਰੀਤੂ ਸਿੰਘ ਅਤੇ 16 ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
11.28AM : ਹੁਣ ਤੱਕ ਦੇ ਰੁਝਾਨ
ਮਨੀਸ਼ ਤਿਵਾੜੀ (ਕਾਂਗਰਸ) 50026
ਸੰਜੇ ਟੰਡਨ (ਭਾਜਪਾ) 44686
ਡਾ. ਰਿਤੂ ਸਿੰਘ (ਬਸਪਾ) 2476
ਪਹਿਲਾ ਰਾਊਂਡ
7000 ਵੋਟਾਂ ਨਾਲ ਮਨੀਸ਼ ਤਿਵਾੜੀ ਅੱਗੇ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਰੁਝਾਨਾਂ ਦੌਰਾਨ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ।
ਮਨੀਸ਼ ਤਿਵਾੜੀ (ਇੰਡੀਆ ਗਠਜੋੜ) 16978
ਸੰਜੇ ਟੰਡਨ (ਭਾਜਪਾ) 16239
ਡਾ. ਰਿਤੂ ਸਿੰਘ (ਬਸਪਾ) 1031
11.20 AM : ਕਾਂਗਰਸ ਦੇ ਤਿਵਾੜੀ ਦੂਜੇ ਗੇੜ 'ਚ ਚੱਲ ਰਹੇ ਅੱਗੇ
ਪਹਿਲੇ ਗੇੜ ਵਿਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 16978 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 16,239 ਵੋਟਾਂ ਮਿਲੀਆਂ। ਤਿਵਾੜੀ ਟੰਡਨ ਤੋਂ 739 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਗੇੜ ਵਿਚ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 33629 ਵੋਟਾਂ ਮਿਲੀਆਂ। ਜਦਕਿ ਭਾਜਪਾ ਦੇ ਸੰਜੇ ਟੰਡਨ ਨੂੰ 29060 ਵੋਟਾਂ ਮਿਲੀਆਂ ਹਨ।
11.05 AM : ਕਾਂਗਰਸ ਦੇ ਮਨੀਸ਼ ਤਿਵਾੜੀ 5 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ। ਹੁਣ ਤੱਕ 5340 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
10.27 AM : ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ 4,569 ਵੋਟਾਂ ਦੇ ਫ਼ਰਕ ਨਾਲ ਚੱਲ ਰਹੇ ਅੱਗੇ ਭਾਜਪਾ ਦੇ ਸੰਜੇ ਟੰਡਨ ਨੂੰ ਪਛਾੜਿਆ ।
10.04 AM : ਕਾਂਗਰਸ ਦੇ ਤਿਵਾੜੀ ਪਹਿਲੇ ਦੌਰ 'ਚ ਅੱਗੇ ਹਨ। ਪਹਿਲੇ ਗੇੜ ਵਿਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 16978 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 16,239 ਵੋਟਾਂ ਮਿਲੀਆਂ। ਤਿਵਾੜੀ, ਟੰਡਨ ਤੋਂ 739 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
9.37 AM : ਮਨੀਸ਼ ਤਿਵਾੜੀ 7 ਹਜ਼ਾਰ ਵੋਟਾਂ ਨਾਲ ਅੱਗੇ ਚੱਲੇ ਰਹੇ ਹਨ। ਕਾਂਗਰਸ ਦੇ ਮਨੀਸ਼ ਤਿਵਾੜੀ ਕਰੀਬ 7 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੇ ਸੰਜੇ ਟੰਡਨ ਪਿੱਛੇ ਚੱਲ ਰਹੇ ਹਨ।
9.16AM : ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ 1300 ਸੀਟਾਂ ਤੋਂ ਅੱਗੇ ਚੱਲੇ ਰਹੇ।
8.50 AM : ਚੰਡੀਗੜ੍ਹ ਤੋਂ ਸ਼ਰੂਆਤੀ ਰੁਝਾਨ ’ਚ ਕਾਂਗਰਸ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ।
8.20 AM : ਚੰਡੀਗੜ੍ਹ ਸੀਟ 'ਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਪਹਿਲੇ ਪੋਸਟਲ ਬੈਲਟ ਗਿਣੇ ਜਾ ਰਹੇ ਹਨ। ਪਹਿਲਾ ਰੁਝਾਨ 9 ਵਜੇ ਤੱਕ ਆਵੇਗਾ।
8.12 AM : ਮਨੀਸ਼ ਤਿਵਾੜੀ ਨੇ ਕਿਹਾ “ਈਵੀਐਮ ਵਿਚ ਜੋ ਵੀ ਹੋਵੇਗਾ, ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਹ ਲੋਕਤੰਤਰ ਦੀ ਸਮਰੱਥਾ ਹੈ,1 ਵਜੇ ਦੁਪਿਹਰ ਤੱਕ ਸਭ ਕੁਝ ਸਪੱਸ਼ਟ ਹੋ ਜਾਵੇਗਾ। ਅਸੀਂ ਅਟਕਲਾਂ ਦੇ ਬਾਜ਼ਾਰ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ। ਤੁਸੀਂ ਬਿਹਤਰ ਜਾਣਦੇ ਹੋ ਕਿ ਐਗਜ਼ਿਟ ਪੋਲ ਕਿੰਨਾ ਭਰੋਸੇਯੋਗ ਹੈ।
8.08AM : ਚੰਡੀਗੜ੍ਹ ਸੀਟ 'ਤੇ ਵੋਟਾਂ ਦੀ ਗਿਣਤੀ ਸ਼ੁਰੂ : ਪਹਿਲੇ ਬੈਲਟ ਪੇਪਰਾਂ ਦੀ ਗਿਣਤੀ ਹੋ ਰਹੀ, ਥੋੜੀ ਦੇਰ 'ਚ ਆ ਜਾਵੇਗਾ ਪਹਿਲਾ ਰੁਝਾਨ
8.02 AM : ਚੰਡੀਗੜ੍ਹ 'ਚ ਲੋਕ ਸਭਾ ਚੋਣ 2024 ਦੇ ਨਤੀਜਿਆਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਮੰਗਲਵਾਰ 'ਹਨੂੰਮਾਨ ਦਾ ਦਿਨ ਹੈ । ਚੰਡੀਗੜ੍ਹ 'ਚ ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜਨਤਾ ਦਾ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਸਵੀਕਾਰ ਕੀਤਾ ਜਾਵੇਗਾ। ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਨਾਲ ਹੈ।
8.00 AM : ਚੰਡੀਗੜ੍ਹ ਤੋਂ ਭਾਰਤ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੇ ਟੰਡਨ ਵਿਚਾਲੇ ਮੁਕਾਬਲਾ ਹੈ। ਬਸਪਾ ਦੀ ਰੀਤੂ ਸਿੰਘ ਅਤੇ 16 ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
7.55 AM : ਚੰਡੀਗੜ੍ਹ 'ਚ ਸ਼ਹਿਰ ਦੇ ਨਵੇਂ ਸੰਸਦ ਮੈਂਬਰ ਤਿਵਾੜੀ ਜਾਂ ਟੰਡਨ ਕੌਣ ਹੋਣਗੇ, ਅੱਜ ਹੈ ਫ਼ੈਸਲੇ ਦੀ ਘੜੀ।
7.50 AM : ਚੰਡੀਗੜ੍ਹ ’ਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਟ੍ਰੈਫ਼ਿਕ ਐਡਵਾਈਜਾਰੀ ਵੀ ਜਾਰੀ ਕੀਤੀ ਗਈ ਹੈ।
7.40 AM : ਚੰਡੀਗੜ੍ਹ ’ਚ ਮਰਦਾਂ ਨੇ ਔਰਤਾਂ ਨਾਲੋਂ ਵੱਧ ਵੋਟਾਂ ਪਾਈਆਂ
ਚੰਡੀਗੜ੍ਹ ਵਿੱਚ ਕੁੱਲ 3,41.544 ਮਰਦ ਵੋਟਰ ਹਨ। ਇਨ੍ਹਾਂ ਵਿੱਚੋਂ 2,34,525 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮਰਦ ਵੋਟਰਾਂ ਦੀ ਵੋਟ ਪ੍ਰਤੀਸ਼ਤਤਾ 68.67 ਫੀਸਦੀ ਰਹੀ। 3,18,288 ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ 2,13,995 ਔਰਤਾਂ ਨੇ ਵੋਟ ਪਾਈ। ਔਰਤਾਂ ਦੀ ਵੋਟ ਪ੍ਰਤੀਸ਼ਤਤਾ ਪੁਰਸ਼ਾਂ ਦੇ ਮੁਕਾਬਲੇ 67.25 ਪ੍ਰਤੀਸ਼ਤ ਤੋਂ ਥੋੜ੍ਹੀ ਘੱਟ ਰਹੀ। ਜਦਕਿ 35 ਤੀਜੇ ਲਿੰਗ ਦੇ ਵੋਟਰ ਹਨ। ਇਨ੍ਹਾਂ ਵਿੱਚੋਂ 27 ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
7.37AM : ਚੰਡੀਗੜ੍ਹ 'ਚ ਸ਼ਾਂਤੀਪੂਰਨ ਢੰਗ ਨਾਲ ਲੋਕ ਸਭਾ ਚੋਣਾਂ ਸੰਪੰਨ ਹੋਣ ਮਗਰੋਂ ਇਸ ਸੀਟ 'ਤੇ ਕਿਸਮਤ ਅਜ਼ਮਾ ਰਹੇ 19 ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮ. 'ਚ ਕੈਦ ਹੈ। ਉਮੀਦਵਾਰਾਂ ਦੀ ਕਿਸਮਤ ਦੇ ਫ਼ੈਸਲੇ ਦੀ ਤਸਵੀਰ ਦੁਪਹਿਰ ਤੱਕ ਸਾਫ਼ ਹੋ ਜਾਵੇਗੀ। ਬੈਲਟ ਪੇਪਰ ਦਾ ਰੁਝਾਨ ਸਵੇਰੇ 9 ਵਜੇ ਤੱਕ ਆ ਜਾਵੇਗਾ। ਇੱਥੇ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਇੱਕ ਥਾਂ ’ਤੇ ਵੋਟਾਂ ਦੀ ਗਿਣਤੀ ਹੋਵੇਗੀ। ਗਿਣਤੀ ਦੌਰਾਨ ਸੁਰੱਖਿਆ ਲਈ 900 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 1 ਜੂਨ ਵਿਚ ਵੋਟਿੰਗ ਹੋਈ ਸੀ, ਜਿਸ ਵਿੱਚ 67.98% ਵੋਟਿੰਗ ਹੋਈ ਸੀ। ਇਹ 2019 ਦੇ ਮੁਕਾਬਲੇ 2.56 ਫੀਸਦੀ ਅਤੇ 2014 ਦੇ ਮੁਕਾਬਲੇ 5.71 ਫੀਸਦੀ ਘੱਟ ਹੈ।
7.30 AM : ਚੰਡੀਗੜ੍ਹ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ ਵੀ 8 ਵਜੇ ਸ਼ੁਰੂ ਹੋਵੇਗੀ। ਇੱਥੇ ਭਾਜਪਾ ਦੇ ਸੰਜੇ ਟੰਡਨ ਅਤੇ I.N.D.I.A ਗਠਜੋੜ ਦੇ ਮਨੀਸ਼ ਤਿਵਾੜੀ ਵਿਚਕਾਰ ਮੁਕਾਬਲਾ ਹੈ। ਐਗਜ਼ਿਟ ਪੋਲ ਮੁਤਾਬਕ ਭਾਜਪਾ ਦੀ ਜਿੱਤ ਦੀ ਸੰਭਾਵਨਾ ਹੈ।
7.20 AM : ਚੰਡੀਗੜ੍ਹ ਸੰਸਦੀ ਹਲਕੇ ਦੇ ਮੁੱਖ ਚੋਣ ਅਧਿਕਾਰੀ ਡਾ ਵਿਜੇ ਨਾਮਦੇਵ ਰਾਓ ਨੇ ਪੁਸ਼ਟੀ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਭਾਰਤ ਦੇ ਚੋਣ ਕਮਿਸ਼ਨ ਵਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਸੀਈਟੀ) ਸੈਕਟਰ 26 ਵਿਖੇ ਹੋਵੇਗੀ। ਸੁਰੱਖਿਆ ਦੇ ਵੀ ਢੁੱਕਵੇਂ ਪ੍ਰਬੰਧਨਾਂ ਨੂੰ ਯਕੀਨੀ ਬਣਾਇਆ।
7.15 AM : ਚੰਡੀਗੜ੍ਹ ’ਚ ਵੋਟਾਂ ਦੀ ਗਿਣਤੀ ਲਈ 42 ਕਾਊਂਟਰ ਬਣਾਏ ਗਏ।
7.00 AM : ਰੋਜ਼ਾਨਾ ਸਪੋਕਸਮੈਨ ਪੰਜਾਬੀ ਦੇ ਲਾਈਵ ਪੰਨੇ ’ਤੇ ਅਸੀਂ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਨਾਲ ਜੁੜੇ ਅੰਕੜੇ ਅਤੇ ਜਾਣਕਾਰੀਆਂ ਨਾਲੋਂ-ਨਾਲ ਸਾਂਝੀਆਂ ਕਰਦੇ ਰਹਾਂਗੇ।
6.51 AM : ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ : ਰੋਜ਼ਾਨਾ ਸਪੋਕਸਮੈਨ ਲਾਈਵ ਪੰਨੇ ’ਤੇ ਤੁਹਾਡਾ ਸਵਾਗਤ ਹੈ।
ਚੰਡੀਗੜ੍ਹ ਲੋਕ ਸਭਾ ਚੋਣਾਂ ਦੇ 19 ਉਮੀਦਵਾਰਾਂ ਦੀ ਵੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ। ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਥੇ ਪੂਰਾ ਫਸਵਾਂ ਮੁਕਾਬਲਾ ਹੈ।ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਅਤੇ ਸੰਜੇ ਟੰਡਨ ਭਾਰਤੀ ਜਨਤਾ ਪਾਰਟੀ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ।
ਦੱਸ ਦੇਈਏ ਕਿ ਬਲਜੀਤ ਸਿੰਘ ਉਰਫ਼ ਲਾਡੀ ਆਜ਼ਾਦ, ਦੀਪਾਂਸ਼ੂ ਸ਼ਰਮਾ ਪਾਰਟੀ ਦਾ ਨਾਮ ਅਖਿਲ ਭਾਰਤੀ ਪਰਿਵਾਰ, ਸਾਬਕਾ ਸਹਾਇਕ ਕਮਾਂਡੈਂਟ ਰਣਪ੍ਰੀਤ ਸਿੰਘ ਆਜ਼ਾਦ , ਕਿਸ਼ੋਰ ਕੁਮਾਰ ਉਰਫ ਬੰਟੀ ਭਈਆ ਆਜ਼ਾਦ, ਕੁਲਦੀਪ ਰਾਏ ਉਰਫ਼ ਹੈਪੀ ਸੂਦ ਮੋਰਿੰਡਾ ਆਜ਼ਾਦ, ਲਖਵੀਰ ਸਿੰਘ ਉਰਫ਼ ਕੋਟਲਾ ਆਜ਼ਾਦ, ਮਹੰਤ ਰਵੀ ਕਾਂਤ ਮੁਨੀ ਆਜ਼ਾਦ, ਮਨੀਸ਼ ਤਿਵਾੜੀ ਇੰਡੀਅਨ ਨੈਸ਼ਨਲ ਕਾਂਗਰਸ , ਪ੍ਰਤਾਪ ਸਿੰਘ ਰਾਣਾ ਆਜ਼ਾਦ, ਪੀਰ ਚੰਦ ਉਰਫ਼ ਕੌਂਡਲ ਆਜ਼ਾਦ, ਪੁਸ਼ਪਿੰਦਰ ਸਿੰਘ ਉਰਫ਼ ਲਵਲੀ ਅਟਾਵਾ ਆਜ਼ਾਦ , ਰਾਜ ਪ੍ਰਿੰਸ ਸਿੰਘ ਸੁਪਰ ਪਾਵਰ ਇੰਡੀਆ ਪਾਰਟੀ, ਰਾਜਿੰਦਰ ਕੌਰ ਸੈਨਿਕ ਸਮਾਜ ਪਾਰਟੀ, ਰਿਤੂ ਸਿੰਘ ਬਹੁਜਨ ਸਮਾਜ ਪਾਰਟੀ, ਸੰਜੇ ਟੰਡਨ ਭਾਰਤੀ ਜਨਤਾ ਪਾਰਟੀ, ਸੁਨੀਲ ਕੁਮਾਰ ਆਜ਼ਾਦ , ਸੁਨੀਲ ਥਮਨ ਹਰਿਆਣਾ ਜਨਸੇਨਾ ਪਾਰਟੀ, ਵਿਨੋਦ ਕੁਮਾਰ ਆਜ਼ਾਦ , ਵਿਵੇਕ ਸ਼ਰਮਾ ਆਜ਼ਾਦ 19 ਉਮੀਦਵਾਰਾਂ ਵਿਚ ਮੁਕਾਬਲਾ ਚੱਲ ਰਿਹਾ ਹੈ।
(For More News Apart From Chandigarh Lok Sabha Election Results 2024 Highlight in Punjabi, Stay Tuned To Rozana Spokesman)