Chandigarh News : ਮਲੋਆ 'ਚ ਨਸ਼ੇ ਸਮੇਤ ਨੌਜਵਾਨ ਗ੍ਰਿਫ਼ਤਾਰ, FIR ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News : ਧਾਰਾ 21 NDPS ਐਕਟ ਤਹਿਤ ਹੋਈ ਗ੍ਰਿਫ਼ਤਾਰੀ

ਮਲੋਆ 'ਚ ਨਸ਼ੇ ਸਮੇਤ ਨੌਜਵਾਨ ਗ੍ਰਿਫ਼ਤਾਰ, FIR ਦਰਜ

Chandigarh News in Punjabi: ਪੁਲਿਸ ਚੰਡੀਗੜ੍ਹ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। 24 ਸਾਲਾ ਨੌਜਵਾਨ ਬੌਬੀ ਨੂੰ ਮਲੋਆ ’ਚ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ।  ਮੁਲਜ਼ਮ ’ਤੇ  ਧਾਰਾ 21 NDPS ਐਕਟ ਤਹਿਤ ਗ੍ਰਿਫ਼ਤਾਰੀ ਹੋਈ ਹੈ। ਮੁਲਜ਼ਮ ਦੀ ਪਛਾਣ ਬੌਬੀ ਪਿੰਡ ਰਾਜੇਸ਼ ਪੁੱਤਰ,ਘਰ ਨੰਬਰ 579, ਸੈਕਟਰ 38-ਏ ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮ ਕੋਲੋਂ  ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ, ਐਫਆਈਆਰ ਨੰਬਰ 99 ਮਿਤੀ 2.8.2025 ਨੂੰ 21 ਐਨਡੀਪੀਐਸ ਐਕਟ ਥਾਣਾ ਮਲੋਆ ਚੰਡੀਗੜ ਦਰਜ ਕੀਤਾ ਗਿਆ ਹੈ।

(For more news apart from Youth arrested with drugs in Maloa, FIR registered News in Punjabi, stay tuned to Rozana Spokesman)