ਆਨਲਾਈਨ ਸ਼ੌਪਿੰਗ ਖ਼ਿਲਾਫ਼ ਚੰਡੀਗੜ੍ਹ ਦੇ ਦੁਕਾਨਦਾਰਾਂ ਨੇ ਛੇੜੀ ਜੰਗ!
ਹਰ ਚੀਜ਼ 'ਤੇ 50 ਤੋਂ 60% ਛੋਟ 'ਤੇ ਨਾਂਅ 'ਤੇ ਗਾਹਕਾਂ ਨਾਲ ਹੁੰਦਾ ਧੋਖਾ?
ਚੰਡੀਗੜ੍ਹ: ਤਿਉਹਾਰਾਂ ਦੌਰਾਨ ਲੋਕ ਬਹੁਤ ਸਾਰੀਆਂ ਖਰੀਦਦਾਰੀਆਂ ਕਰਦੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਦੁਕਾਨਦਾਰਾਂ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਦੁਕਾਨਦਾਨ ਕੈਲਾਸ਼ ਚੰਦ ਨੇ ਕਿਹਾ ਕਿ ਆਨਲਾਈਨ ਸ਼ਾਪਿੰਗ ਦਾ ਬਹੁਤ ਵੱਡਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਦੁਕਾਨਦਾਰਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਵਿਚ ਪੂਰੇ ਸਾਲ ਦੇ ਖਰਚਿਆਂ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੇਲ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਤਿਉਹਾਰਾਂ ਸਮੇਂ ਨਵੇਂ ਕੱਪੜੇ ਅਤੇ ਹੋਰ ਬਹੁਤ ਸਾਰਾ ਸਮਾਨ ਖਰੀਦਦੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਪਿੰਗ ਨੇ ਮਾਰਕੀਟਾਂ ’ਤੇ ਬਹੁਤ ਪ੍ਰਭਾਵ ਪਾਇਆ ਹੈ, ਜਿਸ ਨਾਲ ਆਮ ਦੁਕਾਨਦਾਰਾਂ ’ਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਲੋਕ ਮਾਰਕੀਟ ਵਿੱਚ ਖਰੀਰਦਦਾਰੀ ਕਰਨ ਬਹੁਤ ਘੱਟ ਆਉਂਦੇ ਹਨ ਅਤੇ ਆਨਲਾਈਨ ਦੁਕਾਨਦਾਰਾਂ ਨੇ ਘਰ-ਘਰ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।
ਕੈਲਾਸ਼ ਚੰਦ ਨੇ ਕਿਹਾ ਕਿ ਘਰ-ਘਰ ਪਹੁੰਚਣ ਵਾਲੀ ਗੱਲ ਸਾਡੇ ਲਈ, ਸਾਡੇ ਦੇਸ਼ ਲਈ ਅਤੇ ਸਾਡੀ ਇਕਨਾਮੀ ਲਈ ਬਹੁਤ ਖਤਰਨਾਕ ਚੀਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਪਹਿਲਾਂ ਦੁਕਾਨ ’ਤੇ ਸਮਾਨ ਲੈਣ ਜਾਂਦੇ ਸਨ, ਤਾਂ ਉਦੋਂ ਦੁਕਾਨਦਾਰ ਅਤੇ ਗਾਹਕ ਦਾ ਇੱਕ ਰਿਸ਼ਤਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਦੁਕਾਨ ’ਤੇ ਜਾ ਕੇ ਆਪਣੀ ਪਸੰਦ ਦੀ ਚੀਜ਼ ਚੁਣ ਸਕਦੇ ਹੋ ਅਤੇ ਚੈੱਕ ਕਰ ਸਕਦੇ ਹੋ, ਪਰ ਆਨਲਾਈਨ ਵਿਚ ਅਜਿਹਾ ਨਹੀਂ ਹੈ। ਆਨਲਾਈਨ ਵਿਚ ਫੋਟੋ ਦੇਖ ਕੇ ਚੀਜ਼ ਲਈ ਜਾਂਦੀ ਹੈ, ਕਈ ਵਾਰ ਚੀਜ਼ ਠੀਕ ਨਿਕਲ ਜਾਂਦੀ ਹੈ ਅਤੇ ਕਈ ਵਾਰ ਖਰਾਬ। ਉਨ੍ਹਾਂ ਕਿਹਾ ਕਿ ਆਨਲਾਈਨ ਵਾਲੇ ਡਿਸਕਾਊਂਟ ਦਾ ਲਾਲਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਰਾਂਡਿਡ ਆਈਟਮਾਂ ਬਜ਼ਾਰ ਵਿਚ ਵੀ ਓਨੇ ਦੀਆਂ ਹੀ ਮਿਲਦੀਆਂ ਹਨ ਅਤੇ ਆਨਲਾਈਨ ਵੀ ਓਨੇ ਦੀਆਂ ਹੀ ਮਿਲਦੀਆਂ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦੁਕਾਨਦਾਰ ਦੁਕਾਨ ਦਾ ਕਿਰਾਇਆ ਵੀ ਦੇ ਰਹੇ ਹਨ ਅਤੇ ਜੀਐਸਟੀ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਾਹਰ ਓਪਨ ਏਰੀਆ ਵਿੱਚ ਮਾਰਕੀਟ ਦੀ ਇਜਾਜ਼ਤ ਦਿੰਦੀ ਹੈ, ਪਰ ਜੇ ਦੁਕਾਨਦਾਰ ਬਾਹਰ ਲਗਾਉਂਦਾ ਹੈ ਤਾਂ ਉਸ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੌਰਾਨ ਵੀ ਦੁਕਾਨਦਾਰਾਂ ਨੇ ਬਹੁਤ ਵੱਧ ਚੜ ਕੇ ਯੋਗਦਾਨ ਪਾਇਆ ਹੈ, ਪਰ ਆਨਲਾਈਨ ਵਾਲਿਆਂ ਨੇ ਨਹੀਂ। ਉਨ੍ਹਾਂ ਕਿਹਾ ਕਿ ਦੁਕਾਨਦਾਰ ਅਤੇ ਗਾਹਕ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਆਪਸ ਵਿਚ ਸਮਾਜਿਕ ਭਾਈਚਾਰਾ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਨਲਾਈਨ ਸਿਸਟਮ ਨੂੰ ਛੱਡੋ ਅਤੇ ਮਾਰਕੀਟ ਵਿੱਚ ਸਮਾਨ ਖਰੀਦਣ ਲਈ ਆਉ ਅਤੇ ਆਪਣੇ ਬੱਚਿਆਂ ਨੂੰ ਮਾਰਕੀਟ ਲੈ ਕੇ ਆਉ।