Chandigarh News: ਪ੍ਰੋ. ਪੰਡਤ ਰਾਉ ਨੇ ਚੰਡੀਗੜ੍ਹ ’ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਕਰਨ ਔਜਲਾ ਵਿਰੁਧ ਸ਼ਿਕਾਇਤ ਕਰਵਾਈ ਦਰਜ

ਏਜੰਸੀ

ਖ਼ਬਰਾਂ, ਚੰਡੀਗੜ੍ਹ

Chandigarh News: ਕਿਹਾ ਕਰਨ ਔਜਲਾ ਦੇ ਕੁੱਝ ਅਜਿਹੇ ਗੀਤ ਹਨ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ।

Prof. Pandit Rau filed a complaint against Karan Aujla regarding the show to be held in Chandigarh

 

Chandigarh News: ਚੰਡੀਗੜ੍ਹ ’ਚ 7 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਦੇ ਹੋਣ ਵਾਲੇ ਸ਼ੋਅ ਨੂੰ ਲੈ ਕੇ ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ਨੂੰ ਕਰਨ ਔਜਲਾ ਵਿਰੁਧ ਸ਼ਿਕਾਇਤ ਦਿਤੀ ਹੈ। ਪੰਡਤ ਰਾਓ ਨੇ ਐਸਐਸਪੀ ਚੰਡੀਗੜ੍ਹ ਅਤੇ ਡੀਜੀਪੀ ਚੰਡੀਗੜ੍ਹ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ।

ਪੰਡਿਤ ਰਾਓ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਰਨ ਔਜਲਾ ਦੇ ਕੁੱਝ ਅਜਿਹੇ ਗੀਤ ਹਨ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ।  ਚਿੱਟਾ ਕੁਰਤਾ, ਅਧੀਆ, ਕੁਝ ਦਿਨ, ਅਲਕੋਹਲ2, ਗੈਂਗਸਟਾ ਅਤੇ ਬੰਦੂਕ ਵਾਲੇ ਗੀਤਾਂ ਨੂੰ ਲਾਈਵ ਸ਼ੋਅ ਦੌਰਾਨ ਨਾ ਗਾਉਣ ਲਈ ਕਿਹਾ ਗਿਆ ਹੈ।

ਪੰਡਿਤ ਰਾਓ ਨੇ ਕਰਨ ਔਜਲਾ ਨੂੰ ਯੂ-ਟਿਊਬ ਤੋਂ ਇਨ੍ਹਾਂ ਗੀਤਾਂ ਨੂੰ ਹਟਾਉਣ ਲਈ ਕਹਿਣ ’ਤੇ ਪੁਲਿਸ ਨੂੰ ਸੰਮਨ ਕਰਨ ਲਈ ਕਿਹਾ ਹੈ। ਪੰਡਤ ਰਾਓ ਨੇ ਸ਼ਿਕਾਇਤ ਵਿਚ ਇਹ ਵੀ ਦਸਿਆ ਹੈ ਕਿ ਜੇਕਰ ਕਰਨ ਔਜਲਾ ਇਹ ਗੀਤ ਸਟੇਜ ’ਤੇ ਗਾਉਂਦੇ ਹਨ ਤਾਂ ਉਹ ਐਸਐਸਪੀ ਤੇ ਡੀਜੀਪੀ ਚੰਡੀਗੜ੍ਹ ਵਿਰੁਧ ਅਦਾਲਤ ਦੀ ਮਾਣਹਾਨੀ ਦਾਇਰ ਕਰਨਗੇ।