A Girl Committed Suicide in Punjab University Latest News in Punjabi ਪੰਜਾਬ ਯੂਨੀਵਰਸਿਟੀ 'ਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਿੱਥੇ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ ਹੈ। ਇਸ ਘਟਨਾ ਨਾਲ ਯੂਨੀਵਰਸਿਟੀ ’ਚ ਸਹਿਮ ਦਾ ਮਾਹੌਲ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਚ ਫਾਹਾ ਲਾ ਕੇ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ ਹੈ। ਜਿਸ ਦੇ ਪਿਤਾ ਯੂਨੀਵਰਸਿਟੀ ’ਚ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੇ ਹਨ।
ਦੱਸ ਦਈਏ ਇਸ ਮਾਮਲੇ ’ਚ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿਚ ਉਸ ਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਨੋਟ ਵਿਚ ਮ੍ਰਿਤਕਾ ਨੇ ਲਿਖਿਆ, "ਮੈਂ ਜੋ ਕਰ ਰਹੀ ਹਾਂ ਮਰਜ਼ੀ ਨਾਲ ਕਰ ਰਹੀ ਹਾਂ, ਬਸ ਹੋਰ ਬਰਦਾਸ਼ਤ ਨਹੀਂ ਹੋ ਰਿਹਾ।"
ਜ਼ਿਕਰਯੋਗ ਹੈ ਕਿ ਘਰ ’ਚ ਖ਼ੁਸ਼ੀਆਂ ਦਾ ਮਾਹੌਲ ਸੀ ਜੋ ਹੁਣ ਇਸ ਘਟਨਾ ਨਾਲ ਗਮਾਂ ਵਿਚ ਬਦਲ ਗਿਆ ਹੈ। ਕੁੜੀ ਦੀ 2 ਦਿਨ ਬਾਅਦ ਮੰਗਣੀ ਹੋਣੀ ਸੀ। ਜਿਸ ਕਾਰਨ ਘਰ ਵਿਚ ਸ਼ੋਪਿੰਗ ਤੇ ਹੋਰ ਤਿਆਰੀਆਂ ਚੱਲ ਰਹੀਆਂ ਸਨ ਪਰੰਤੂ ਮੰਗਣੀ ਤੋਂ ਪਹਿਲਾਂ ਹੀ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਜਿਸ ਕਾਰਨ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।
(For more news apart from A Girl Committed Suicide in Punjab University Latest News in Punjabi stay tuned to Rozana Spokesman.)