ਐਚ.ਆਰ. ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਚੀਫ਼ ਸੈਕਟਰੀ
ਰਾਜੀਵ ਵਰਮਾ ਦੀ ਜਗ੍ਹਾ ਐਚ.ਆਰ. ਪ੍ਰਸਾਦ ਨੂੰ ਕੀਤਾ ਗਿਆ ਹੈ ਨਿਯੁਕਤ
ਚੰਡੀਗੜ੍ਹ : ਐਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਚੀਫ਼ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਐਚ ਪ੍ਰਸਾਦ ਨੇ ਰਾਜੀਵ ਵਰਮਾ ਦੀ ਜਗ੍ਹਾ ਲਈ ਹੈ। ਰਾਜੇਸ਼ ਪ੍ਰਸਾਦ ਏਜੀਐਮਯੂਟੀ ਕੇਡਰ ਦੇ 1995 ਦੇ ਆਈਏਐਸ ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਰਾਜੀਵ ਵਰਮਾ ਦਾ 28 ਸਤੰਬਰ ਨੂੰ ਦਿੱਲੀ ਤਬਾਦਲਾ ਕਰ ਦਿੱਤਾ ਗਿਆ ਸੀ। ਯੂਪੀ ਦੇ ਰਹਿਣ ਵਾਲੇ ਰਾਜੀਵ ਵਰਮਾ ਨੂੰ ਪਿਛਲੇ ਸਾਲ ਜਨਵਰੀ ’ਚ ਹੀ ਚੰਡੀਗੜ੍ਹ ਪ੍ਰਸ਼ਾਸਨ ’ਚ ਸਲਾਹਕਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਚੰਡੀਗੜ੍ਹ ਦਾ ਚੀਫ਼ ਸੈਕਟਰੀ ਨਿਯੁਕਤ ਕੀਤਾ। ਅਗਲੇ ਸਾਲ ਉਨ੍ਹਾਂ ਦਾ ਰਿਟਾਇਰਮੈਂਟ ਹੈ।
ਐੱਚ. ਰਾਜੇਸ਼ ਪ੍ਰਸਾਦ ਦਾ ਚੰਡੀਗੜ੍ਹ ਦੇ ਮੁੱਖ ਸਕੱਤਰ ਵਜੋਂ ਆਉਣਾ ਚੰਡੀਗੜ੍ਹ ਪ੍ਰਸ਼ਾਸਨ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ, ਜੋ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਹੈ, ਵਿੱਚ ਸ਼ਹਿਰੀ ਵਿਕਾਸ, ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਮੋਰਚੇ ’ਤੇ ਕਈ ਚੁਣੌਤੀਆਂ ਹਨ। ਪ੍ਰਸਾਦ, ਜੋ ਦਿੱਲੀ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣੀ ਕੁਸ਼ਲਤਾ ਲਈ ਜਾਣੇ ਜਾਂਦੇ ਹਨ, ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਗੇ।