Chandigarh News: ਚੰਡੀਗੜ੍ਹ ’ਚ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ; ਮੌਸਮ ਵਿਚ ਬਦਲਾਅ ਕਾਰਨ ਲਿਆ ਫ਼ੈਸਲਾ
ਇਸੇ ਤਰ੍ਹਾਂ ਡਬਲ ਸ਼ਿਫਟ ਵਿਚ ਚੱਲਣ ਵਾਲੇ ਸਕੂਲਾਂ ਲਈ 6ਵੀਂ ਤੋਂ 12ਵੀਂ ਜਮਾਤਾਂ ਦਾ ਸਮਾਂ ਸਵੇਰੇ 7:50 ਤੋਂ 2:10 ਤਕ ਹੋਵੇਗਾ।
Chandigarh News: ਚੰਡੀਗੜ੍ਹ ਵਿਚ ਸਿੱਖਿਆ ਵਿਭਾਗ ਨੇ ਇਕ ਵਾਰ ਫਿਰ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿਤਾ ਹੈ। ਸਿੱਖਿਆ ਵਿਭਾਗ ਅਨੁਸਾਰ ਸਿੰਗਲ ਸ਼ਿਫਟ ਵਿਚ ਚੱਲਣ ਵਾਲੇ ਸਕੂਲ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤਕ ਖੁੱਲ੍ਹਣਗੇ। ਇਸ ਦੇ ਨਾਲ ਹੀ ਬੱਚਿਆਂ ਦਾ ਸਮਾਂ ਦੁਪਹਿਰ 8:20 ਤੋਂ 2:20 ਤਕ ਹੋਵੇਗਾ। ਇਸੇ ਤਰ੍ਹਾਂ ਡਬਲ ਸ਼ਿਫਟ ਵਿਚ ਚੱਲਣ ਵਾਲੇ ਸਕੂਲਾਂ ਲਈ 6ਵੀਂ ਤੋਂ 12ਵੀਂ ਜਮਾਤਾਂ ਦਾ ਸਮਾਂ ਸਵੇਰੇ 7:50 ਤੋਂ 2:10 ਤਕ ਹੋਵੇਗਾ।
ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7.50 ਤੋਂ 2.10 ਵਜੇ ਅਤੇ ਬੱਚਿਆਂ ਲਈ ਸਵੇਰੇ 8 ਤੋਂ ਦੁਪਹਿਰ 1.15 ਵਜੇ ਤਕ ਹੋਵੇਗਾ। ਦੂਸਰੀ ਸ਼ਿਫਟ ਦੇ ਅਧਿਆਪਕਾਂ ਦਾ ਸਮਾਂ ਸਵੇਰੇ 10.50 ਤੋਂ ਸ਼ਾਮ 5.10 ਵਜੇ ਅਤੇ ਬੱਚਿਆਂ ਲਈ 12.45 ਤੋਂ ਸ਼ਾਮ 5 ਵਜੇ ਤਕ ਹੋਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜ਼ਿਕਰਯੋਗ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 8 ਜਨਵਰੀ ਤੋਂ ਸਕੂਲ ਖੁੱਲ੍ਹਣੇ ਸਨ ਪਰ ਇਸ ਤੋਂ ਪਹਿਲਾਂ 6 ਜਨਵਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਕੇ ਸਕੂਲਾਂ ਦਾ ਸਮਾਂ ਬਦਲ ਦਿਤਾ ਸੀ ਕਿਉਂਕਿ ਉਸ ਸਮੇਂ ਚੰਡੀਗੜ੍ਹ ਵਿਚ ਬਹੁਤ ਠੰਢ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦਾ ਸਮਾਂ ਵੱਧ ਤੋਂ ਵੱਧ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤਕ ਤੈਅ ਕੀਤਾ ਸੀ। ਹੁਣ ਤਾਪਮਾਨ 'ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
(For more Punjabi news apart from Chandigarh School Timings News, stay tuned to Rozana Spokesman)