ਚੰਡੀਗੜ੍ਹ ’ਚ ਸੁਣਵਾਈ ਦੌਰਾਨ ਬਜ਼ੁਰਗ ਚਰਨਜੀਤ ਸਿੰਘ ਦੀ ਹੋਈ ਮੌਤ
ਬਿਲਡਿੰਗ ਵਾਇਲੇਸ਼ਨ ਉਲੰਘਣਾ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਆਇਆ ਸੀ ਬਜ਼ੁਰਗ
ਚੰਡੀਗੜ੍ਹ : ਯੂਟੀ ਸਕੱਤਰੇਤ ’ਚ ਬਿਲਡਿੰਗ ਵਾਇਲੇਸ਼ਨ ਉਲੰਘਣਾ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਿੱਖ ਬਜ਼ੁਰਗ ਦੀ ਅਚਾਨਕ ਸਿਹਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬਜ਼ੁਰਗ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ 78 ਸਾਲਾ ਚਰਨਜੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਆਪਣੀ ਪਤਨੀ ਦੇ ਨਾਲ ਕੇਸ ਦੀ ਸੁਣਵਾਈ ਦੇ ਲਈ ਯੂਟੀ ਸਕੱਤਰੇਤ ਵਿਖੇ ਪਹੁੰਚੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਣਵਾਈ ਦੌਰਾਨ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਬਿਲਡਿੰਗ ਨਿਯਮਾਂ ਦੇ ਉਲੰਘਣ ਦੇ ਕਾਰਨ ਉਨ੍ਹਾਂ ’ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਅਤੇ ਉਦੋਂ ਹੀ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ। ਉਹ ਸਕੱਤਰੇਤ ਦੇ ਬਾਹਰ ਵੇਟਿੰਗ ਏਰੀਏ ’ਚ ਬੇਹੋਸ਼ ਕੇ ਡਿੱਗ ਪਏ,ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਅਨੁਸਾਰ ਬਜ਼ੁਰਗ ਦੀ ਮੌਤ ਹਾਰਟ ਅਟੈਕ ਆਉਣ ਕਾਰਨ ਹੋਈ ਹੈ। ਉਧਰ ਭਾਜਪਾਾ ਆਗੂ ਅਤੇ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਐਡਵਾਈਜ਼ਰ ਸੁਭਾਸ਼ ਸ਼ਰਮਾਾ ਨੇ ਕਿਹਾ ਕਿ ਸ਼ਹਿਰ ’ਚ ਵਾਇਲੇਸ਼ਨ ਨੋਟਿਸਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਦਿੱਤੀ ਹੈ।