ਚੰਡੀਗੜ੍ਹ ਪੁਲਿਸ ਸਟੇਸ਼ਨ ਵਿੱਚ ਸਬ ਇੰਸਪੈਕਟਰ ਦੀ ਮੌਤ, ਡਿਊਟੀ ਦੌਰਾਨ ਅਚਾਨਕ ਵਿਗੜੀ ਸਿਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕੰਵਰ ਪਾਲ ਰਾਣਾ ਨੇ ਅਗਲੇ ਸਾਲ ਹੋਣਾ ਸੀ ਸੇਵਾਮੁਕਤ

Sub-Inspector Kanwar Pal Rana (59) dies in Chandigarh Police Station

Sub-Inspector dies in Chandigarh Police Station: ਚੰਡੀਗੜ੍ਹ ਦੇ ਇਕ ਪੁਲਿਸ ਸਟੇਸ਼ਨ ਵਿੱਚ ਇੱਕ ਸਬ-ਇੰਸਪੈਕਟਰ ਦੀ ਅਚਾਨਕ ਮੌਤ ਹੋ ਗਈ। ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੂੰ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਮੂਲ ਰੂਪ ਵਿੱਚ ਮੋਹਾਲੀ ਦਾ ਰਹਿਣ ਵਾਲਾ ਸੀ ਅਤੇ ਅਗਲੇ ਸਾਲ ਸੇਵਾਮੁਕਤ ਹੋਣ ਵਾਲਾ ਸੀ।

ਚੰਡੀਗੜ੍ਹ ਪੁਲਿਸ ਦੇ ਅਨੁਸਾਰ, ਕੰਵਰ ਪਾਲ ਰਾਣਾ (59) ਮੌਲੀ ਜਗਰਾ ਪੁਲਿਸ ਸਟੇਸ਼ਨ ਦੇ ਐਡੀਸ਼ਨਲ ਐਸਐਚਓ ਸਨ। ਉਨ੍ਹਾਂ ਦਾ ਪਰਿਵਾਰ ਮੋਹਾਲੀ ਦੇ ਤਡੌਲੀ ਬਹਿਲੋਲਪੁਰ ਪਿੰਡ ਦੇ ਨੇੜੇ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਹਨ। ਦੋਵੇਂ ਵਿਆਹੇ ਹੋਏ ਹਨ ਅਤੇ ਪ੍ਰਾਈਵੇਟ ਨੌਕਰੀ ਕਰਦੇ ਹਨ। ਰਾਣਾ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਸੇਵਾਮੁਕਤੀ ਵਿਚ ਇੱਕ ਸਾਲ ਬਾਕੀ ਸੀ।

ਪੁਲਿਸ ਅਨੁਸਾਰ, ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਬੁੱਧਵਾਰ ਦੁਪਹਿਰ ਨੂੰ ਮੌਲੀ ਜਗਰਾ ਪੁਲਿਸ ਸਟੇਸ਼ਨ ਵਿੱਚ ਡਿਊਟੀ ਦੌਰਾਨ ਅਚਾਨਕ ਬਿਮਾਰ ਹੋਏ। ਪੁੱਛੇ ਜਾਣ 'ਤੇ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਪੁਲਿਸ ਉਨ੍ਹਾਂ ਨੂੰ ਤੁਰੰਤ GMCH-32 ਹਸਪਤਾਲ ਲੈ ਗਈ, ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।