Himachal 'ਚ ਹੜ ਦੇ ਪਾਣੀ ਕਾਰਨ ਰੁੜਿਆ ਘਰ ਅਤੇ 30 ਲੱਖ ਦੀ ਨਕਦੀ
ਹਿਮਾਚਲ ਦੇ ਮੰਡੀ ਤੋਂ ਬੜੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ
FILE PHOTO
ਹਿਮਾਚਲ ਦੇ ਮੰਡੀ ਤੋਂ ਬੜੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਦਰਅਸਲ ਮੁਰਾਰੀ ਲਾਲ ਅਤੇ ਉਨ੍ਹਾਂ ਦੀ ਪਤਨੀ ਦੀ ਜਿੰਦਗੀ ਭਰ ਦੀ ਪੂੰਜੀ ਪਲਾ ਵਿੱਚ ਰਾਣੀ ਦੇ ਵਹਾਅ ਵਿੱਚ ਰੁੜ ਗਈ।
ਪੇਸ਼ੇ ਵਜੋਂ ਟੀਚਰ ਦੋਵੇਂ ਪਤੀ ਪਤਨੀ ਨੇ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ ਸੀ, .ਸੌਦਾ 30 ਲੱਖ ਵਿੱਚ ਤੈਅ ਹੋਇਆ, ਰਜਿਸਟਰੀ ਲਈ 7 ਜੁਲਾਈ ਦੀ ਤਰੀਕ ਵੀ ਮਿੱਥ ਲਈ ਗਈ ਸੀ। ਇਸ ਦੇ ਲਈ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਅਤੇ ਕੁਝ ਉਧਾਰ ਲਏ ਪੈਸੇ ਸੁਰਖਿਅਤ ਟਰੱਕ ਵਿੱਚ ਰੱਖ ਦਿੱਤੇ ਪਰ ਰਾਤ ਪਾਣੀ ਦੇ ਤੇਜ਼ ਵਹਾਅ ਨਾਲ ਉਨ੍ਹਾਂ ਦਾ ਘਰ ਅਤੇ ਟਰੱਕ ਪਾਂਣੀ ਵਿੱਚ ਰੁੜ ਗਏ।
ਹੁਣ ਉਹ ਨਿੱਤ ਦਿਨ ਕੂੜੇ ਦੇ ਢੇਰਾਂ ਵਿੱਚ ਪੈਸੇ ਲੱਭਣ ਦੀ ਆਸ ਵਿੱਚ ਹਨ
ਮੁਰਾਰੀ ਲਾਲ ਦਾ ਕਹਿਣਾ ਹੈ, "ਹੁਣ ਸਾਡੇ ਕੋਲ ਕੁਝ ਨਹੀਂ ਬਚਿਆ, ਨਾ ਛੱਤ, ਨਾ ਪੈਸਾ ਅਤੇ ਨਾ ਹੀ ਉਹ ਜ਼ਮੀਨ ਜੋ ਅਸੀਂ ਖਰੀਦਣ ਜਾ ਰਹੇ ਸੀ।"