ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਡੇਢ-ਡੇਢ ਕਰੋੜ ਰੁਪਏ ਦਾ ਦਿੱਤਾ ਜਾਵੇਗਾ ਨਕਦ ਇਨਾਮ
ਸਰਕਾਰ ਵੱਲੋਂ ਸਨਮਾਨ ਸਮਾਰੋਹ ਦੌਰਾਨ ਪੰਜਾਬ ਦੀਆਂ ਤਿਨੋਂ ਖਿਡਾਰਨਾਂ ਦਾ ਕੀਤਾ ਜਾਵੇਗਾ ਸਨਮਾਨ
ਚੰਡੀਗੜ੍ਹ : ਮਹਿਲਾ ਵਿਸ਼ਵ ਕੱਪ 2025 ਦੀ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਹਾਲੇ ਘਰ ਨਹੀਂ ਪਰਤੀ ਪਰ ਆਲਰਾਊਂਡਰ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ। ਪਰਿਵਾਰਕ ਮੈਂਬਰਾਂ ਸਮੇਤ ਕ੍ਰਿਕਟ ਫੈਨਜ਼ ਵੱਲੋਂ ਉਨ੍ਹਾਂ ਦਾ ਏਅਰਪੋਰਟ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖਿਡਾਰੀਆਂ ਨੂੰ ਸਪੋਰਟਸ ਨੀਤੀ ਤਹਿਤ ਤਿੰਨੋਂ ਖਿਡਾਰੀਆਂ ਨੂੰ ਡੇਢ-ਡੇਢ ਕਰੋੜ ਰੁਪਏ ਦਾ ਇਨਾਮ ਦਿੱਤੇ ਜਾਣ ਦਾ ਪ੍ਰਪੋਜਲ ਹੈ। ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ਮੰਤਰੀਆਂ ਅਤੇ ਐਲ.ਐਲ. ਏਜ਼ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਹਰਮਨਪ੍ਰੀਤ ਕੌਰ ਅਤੇ ਅਮਨਜੋਤ ਕੌਰ ਨੂੰ ਪੰਜਾਬ ਕ੍ਰਿਕਟ ਐਸੋਸੀਏਸਨ ਨੇੇ ਵੀ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਨਾਲ ਹਰਲੀਨ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਬੇਸ਼ੱਕ ਉਹ ਹਿਮਾਚਲ ਵੱਲੋਂ ਡੋਮੈਸਟਿਕ ਖੇਡਦੇ ਹਨ ਪਰ ਉਹ ਵੀ ਪੰਜਾਬ ਦੀ ਰਹਿਣ ਵਾਲੀ ਹੈ। ਉਨ੍ਹਾਂ ਨੂੰ ਵੀ ਦੋਵੇਂ ਖਿਡਾਰੀਆਂ ਦੇ ਨਾਲ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੌਕਰੀ ਦਾ ਆਫ਼ਰ ਵੀ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਰੇਣੂਕਾ ਠਾਕੁਰ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ,ਪਰ ਹੋਰਨਾਂ ਖਿਡਾਰੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਐਮ.ਪੀ. ਦੀ ਕ੍ਰਾਂਤੀ ਗੌੜ ਨੂੰ ਵੀ ਸੂਬਾ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਨ੍ਹਾਂ ਮਹਿਲਾ ਖਿਡਾਰੀਆਂ ਨੂੰ 1.5 ਕਰੋੜ ਨਕਦ ਇਨਾਮ ਦੇ ਨਾਲ ਬੀ ਕੈਟਾਗਿਰੀ ਨੌਕਰੀ ਦਿੱਤੇ ਜਾਣ ਦਾ ਪ੍ਰਪੋਜਲ ਹੈ। ਸੂਤਰਾਂ ਨੇ ਕਿਹਾ ਕਿ ਤਿੰਨਾਂ ਹੀ ਖਿਡਾਰੀਆਂ ਨੂੰ ਨੌਕਰੀ ਆਫ਼ ਕੀਤੀ ਜਾਵੇਗੀ। ਹਰਮਨਪ੍ਰੀਤ ਕੌਰ ਦੇ ਲਈ ਸਰਕਾਰ ਆਊਟ ਆਫ਼ ਦਾ ਬਾਕਸ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਸਨਮਾਨ ਦਿਲਾਇਆ ਅਤੇ ਉਨ੍ਹਾਂ ਦੀ ਕੈਟੇਗਰੀ ਅਪ੍ਰਗੇਡ ਵੀ ਕੀਤੀ ਜਾ ਸਕਦੀ ਹੈ।
ਅਮਨਜੋਤ ਅਤੇ ਹਰਲੀਨ ਨੂੰ ਵੀ ਨੌਕਰੀ ਆਫ਼ਰ ਕੀਤੀ ਜਾ ਸਕਦੀ ਹੈ। ਤਿੰਨੋਂ ਖਿਡਾਰੀਆਂ ਨੂੰ ਨਕਦਮ ਇਨਾਮ ਦੇਣ ਅਤੇ ਸਨਮਾਨ ਦੇ ਲਈ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਇਕ ਹਫ਼ਤੇ ਮਗਰੋਂ ਪਲਾਨਿੰਗ ਕੀਤੀ ਜਾਣੀ ਹੈ ਕਿਉਂਕਿ ਹਰਮਨਪ੍ਰੀਤ ਹਾਲੇ ਘਰ ਨਹੀਂ ਪਰਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਸਨਮਾਨ ਸਮਾਰੋਹ ਆਉਂਦੇ ਕੁੱਝ ਦਿਨਾਂ ਤੱਕ ਕਰਵਾਇਆ ਜਾਵੇਗਾ ਅਤੇ ਇਸ ਸਮਾਰੋਹ ਵਿਚ ਖਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਸੱਦਿਆ ਜਾਵੇਗਾ ਅਤੇ ਉਨ੍ਹਾਂ ਦਾ ਵੀ ਸਨਮਾਨ ਕੀਤਾ ਜਾਵੇਗਾ।