Madhup Kumar Tiwari News: ਮਧੂਪ ਕੁਮਾਰ ਤਿਵਾੜੀ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Madhup Kumar Tiwari News: 3 IPS ਅਫਸਰਾਂ ਦਾ ਕੀਤਾ ਗਿਆ ਤਬਾਦਲਾ

Madhup Kumar Tiwari will be the new DGP of Chandigarh

photo

Madhup Kumar Tiwari will be the new DGP of Chandigarh: 3 IPS ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਸ 'ਚ ਚੰਡੀਗੜ੍ਹ ਦਾ ਨਵਾਂ DGP ਲਗਾਇਆ ਗਿਆ ਹੈ। ਚੰਡੀਗੜ੍ਹ ਦੇ ਹੁਣ ਨਵੇਂ ਡੀਜੀਪੀ ਮਧੂਪ ਕੁਮਾਰ ਤਿਵਾੜੀ ਹੋਣਗੇ। ਉਹ 1995 ਬੈਂਚ ਦੇ ਆਈ.ਪੀ.ਐਸ ਅਧਿਕਾਰੀ ਹਨ। ਉਨ੍ਹਾਂ ਦਾ ਦਿੱਲੀ ਤੋਂ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ ਡੀਜੀਪੀ ਸਨ। ਮੌਜੂਦਾ ਡੀਜੀਪੀ ਪ੍ਰਵੀਰ ਰੰਜਨ ਨੂੰ ਸੀਆਈਐਸਐਫ ਦਾ ਵਧੀਕ ਡੀਜੀ ਨਿਯੁਕਤ ਕੀਤਾ ਗਿਆ ਹੈ। ਪ੍ਰਵੀਰ ਰੰਜਨ ਨੇ ਜੁਲਾਈ 2021 ਵਿਚ ਚੰਡੀਗੜ੍ਹ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ ਸੀ। ਹੁਣ ਉਸ ਦੀ ਥਾਂ ਮਧੂਪ ਲੈਣਗੇ।