Chandigarh News: ਚੰਡੀਗੜ੍ਹ 'ਚ ਹੋਇਆ ਐਸਿਡ ਅਟੈਕ, ਪਾਰਕ 'ਚ ਜ਼ਿੰਦਾ ਜਲੀ ਮਿਲੀ ਲੜਕੀ 

ਏਜੰਸੀ

ਖ਼ਬਰਾਂ, ਚੰਡੀਗੜ੍ਹ

 ਲੜਕੀ ਪੀਜੀਆਈ 'ਚ ਰੈਫਰ

Acid attack happened in Chandigarh, girl was found burnt alive in the park

Chandigarh News:  ਚੰਡੀਗੜ੍ਹ - ਸੈਕਟਰ 35 'ਚ JW MARRIOTT ਹੋਟਲ ਦੇ ਨਾਲ ਲੱਗਦੇ ਪਾਰਕ 'ਚ ਇੱਕ ਜ਼ਿੰਦਾ ਲੜਕੀ ਨੂੰ ਅੱਗ ਲਾਉਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਮੌਕੇ 'ਤੇ CFSL ਦੀ ਟੀਮ ਵੀ ਪਹੁੰਚੀ, ਜਿਨ੍ਹਾਂ ਵੱਲੋਂ ਇੱਕ ਬੋਤਲ, ਲੜਕੀ ਦੇ ਸੈਂਡਲ, ਲੜਕੀ ਦੇ ਸੜੇ ਹੋਏ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕਾ ਤੇ ਲੜਕੀ ਪਾਰਕ 'ਚ ਖੜੇ ਹੋਏ ਸੀ। ਅਚਾਨਕ ਦੋਨਾਂ 'ਚ ਬਹਿਸ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲੜਕੀ ਅੱਗ ਦੀ ਚਪੇਟ 'ਚ ਆ ਜਾਂਦੀ ਹੈ। ਅਜੇ ਤੱਕ ਘਟਨਾ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਉਸ ਨੇ ਅੱਗ ਖ਼ੁਦ ਲਗਾਈ ਹੈ ਜਾਂ ਫਿਰ ਕਿਸੇ ਨੇ ਉਸ ਨੂੰ ਅੱਗ ਲਗਾਈ ਹੈ। ਲੜਕੀ 90 ਪ੍ਰਤੀਸ਼ਤ ਤੋਂ ਜ਼ਿਆਦਾ ਸੜ ਚੁੱਕੀ ਸੀ। ਡਾਕਟਰਾਂ ਵਲੋਂ ਉਸ ਦਾ ਇਲਾਜ ਜਾਰੀ ਹੈ। ਲੜਕੀ ਮੋਹਾਲੀ ਦੇ ਸੋਹਾਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।