lok Sabha Elections 2024: ਦਿੱਲੀ ਦੀਆਂ ਪੂਰਬੀ ਅਤੇ ਦੱਖਣੀ ਲੋਕ ਸਭਾ ਸੀਟਾਂ ਲਈ 11 ਮਈ ਨੂੰ ਚੋਣ ਪ੍ਰਚਾਰ ਕਰਨਗੇ ਭਗਵੰਤ ਮਾਨ
ਦਿੱਲੀ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਾਂ ਪੈਣਗੀਆਂ
lok Sabha Elections 2024: ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਬੀ ਅਤੇ ਦੱਖਣੀ ਦਿੱਲੀ ਲੋਕ ਸਭਾ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ 11 ਮਈ ਨੂੰ ਰੋਡ ਸ਼ੋਅ ਕਰਨਗੇ। ਪਾਰਟੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਿੱਲੀ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਤੋਂ ਭਗਵੰਤ ਮਾਨ ਸਾਹੀਰਾਮ ਪਹਿਲਵਾਨ ਲਈ ਵੋਟਾਂ ਮੰਗਣਗੇ।
ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਲੋਕ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ। ’’ਕਾਂਗਰਸ ਅਤੇ 'ਆਪ' ਵਿਚਾਲੇ ਸੀਟਾਂ ਦੀ ਵੰਡ ਦੇ ਸਮਝੌਤੇ ਤਹਿਤ ਕਾਂਗਰਸ ਨੇ ਦਿੱਲੀ ਦੀਆਂ ਤਿੰਨ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਆਮ ਆਦਮੀ ਪਾਰਟੀ ਬਾਕੀ ਚਾਰ ਸੀਟਾਂ 'ਤੇ ਚੋਣ ਲੜ ਰਹੀ ਹੈ। ਦਿੱਲੀ ਵਿੱਚ ਕੁੱਲ ਸੱਤ ਲੋਕ ਸਭਾ ਸੀਟਾਂ ਹਨ।