IPS ਪੂਰਨ ਕੁਮਾਰ ਨੇ ‘ਖੁਦਕੁਸ਼ੀ’ ਨੋਟ ’ਚ 15 ਅਫ਼ਸਰਾਂ ਦਾ ਲਿਆ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਹਰਿਆਣਾ ਦੇ ਡੀ.ਜੀ.ਪੀ. ਤੇ ਰੋਹਤਕ ਦੇ ਐਸ.ਪੀ. ’ਤੇ ਝੂਠੇ ਕੇਸ ’ਚ ਫਸਾਉਣ ਦਾ ਲਗਾਇਆ ਆਰੋਪ

IPS Puran Kumar names 15 officers in 'suicide' note

ਚੰਡੀਗੜ੍ਹ : ਖੁਦਕੁਸ਼ੀ ਕਰਨ ਤੋਂ ਪਹਿਲਾਂ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਨੌਂ ਪੰਨਿਆਂ ਦਾ ਇੱਕ ਆਖਰੀ ਨੋਟ ਲਿਖਿਆ। ਨੋਟ ਵਿੱਚ ਉਸਨੇ ਅੱਠ ਪੰਨਿਆਂ ’ਤੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਵਰਣਨ ਕੀਤਾ ਹੈ। ਖੁਦਕੁਸ਼ੀ ਨੋਟ ਦੇ ਆਖਰੀ ਪੰਨੇ ਵਿੱਚ ਉਸ ਦੀ ਆਈ.ਏੇੇੇ.ਐਸ. ਪਤਨੀ ਅਮਨੀਤ ਪੀ. ਕੁਮਾਰ ਦੇ ਨਾਮ ’ਤੇ ਇੱਕ ਵਸੀਅਤ ਸ਼ਾਮਲ ਸੀ।

ਇਹ ਨੋਟ ਅੰਗਰੇਜ਼ੀ ਵਿੱਚ ਟਾਈਪ ਕੀਤਾ ਗਿਆ ਹੈ ਅਤੇ ਅੰਤ ’ਚ ਹਰੇ ਪੈੱਨ ਨਾਲ ਦਸਤਖਤ ਕੀਤੇ ਗਏ ਹਨ। ਇਸ ’ਤੇ 7 ਅਕਤੂਬਰ ਦੀ ਤਾਰੀਖ਼ ਹੈ। ਸੁਸਾਈਡ ਨੋਟ ਵਿੱਚ ਸੂਬੇਦੇ 15 ਮੌਜੂਦਾ ਤੇ ਸਾਬਕਾ ਅਫ਼ਸਰਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਮੁੱਖ ਸਕੱਤਰ ਅਨੁਰਾਗ ਰਸਤੋਗੀ, ਡੀ.ਜੀ.ਪੀ. ਸ਼ਤਰੂਜੀਤ ਕਪੂਰ, ਸਾਬਕਾ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਸਾਬਕਾ ਏ.ਸੀ.ਐਸ. ਰਾਜੀਵ ਅਰੋੜਾ, ਸਾਬਕਾ ਡੀ.ਜੀ.ਪੀ. ਮਨੋਜ ਯਾਦਵ ਅਤੇ ਪੀ.ਕੇ. ਅਗਰਵਾਲ ਦਾ ਨਾਮ ਸ਼ਾਮਲ ਹੈ।
ਮੌਜੂਦਾ ਪੁਲਿਸ ਅਧਿਕਾਰੀਆਂ ਵਿੱਚ ਡੀ.ਜੀ.ਪੀ. ਤੋਂ ਇਲਾਵਾ 9 ਆਈ.ਪੀ.ਐਸ. ਅਧਿਕਾਰੀ ਅਮਿਤਾਭ ਢਿੱਲੋਂ, ਸੰਦੀਪ ਖਿਰਵਾਰ, ਸੰਜੇ ਕੁਮਾਰ, ਕਾਲਾ ਰਾਮਚੰਦਰਨ, ਮਾਟਾ ਰਵੀ ਕਿਰਨ, ਸਿਬਾਸ ਕਵੀਰਾਜ, ਪੰਕਜ ਨੈਨ, ਕੁਲਵਿੰਦਰ ਸਿੰਘ ਅਤੇ ਐਸ.ਪੀ. ਰੋਹਤਕ ਨਰਿੰਦਰ ਬਿਜਾਰਨੀਆ ਪ੍ਰਮੁੱਖ ਹਨ।

ਆਖਰੀ ਨੋਟ ਦੇ ਆਖਰੀ ਪੈਰੇ ਵਿੱਚ ਪੂਰਨ ਕੁਮਾਰ ਨੇ ਡੀ.ਜੀ.ਪੀ. ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਐਸ.ਪੀ ਨਰਿੰਦਰ ਬਿਜਾਰਨੀਆ ਦੇ ਨਾਮ ਲਿਖਦੇ ਹੋਏ ਲਿਖਿਆ ਕਿ ਡੀ.ਜੀ.ਪੀ. ਨਰਿੰਦਰ ਬਿਜਾਰਨੀਆ ਨੂੰ ਢਾਲ ਵਜੋਂ ਵਰਤ ਕੇ ਮੈਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਮੇਰੀ ਇੱਜ਼ਤ ਨੂੰ ਢਾਲ ਬਣਾਇਆ ਜਾ ਸਕੇ। ਬਿਜਾਰਨੀਆ ਵਿਰੁੱਧ ਮੇਰੀ ਦਰਜ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਹੁਣ ਜਾਤੀਵਾਦ ਕਾਰਨ ਲਗਾਤਾਰ ਪ੍ਰੇਸ਼ਾਨੀ, ਮਾਨਸਿਕ ਪ੍ਰੇਸ਼ਾਨੀ ਅਤੇ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਮੈਂ ਇਸ ਸਭ ਖਤਮ ਕਰਨ ਲਈ ਇਹ ਫੈਸਲਾ ਲਿਆ ਹੈ।

ਆਈ.ਪੀ.ਐਸ. ਅਧਿਕਾਰੀ ਮਰਨ ਤੋਂ ਪਹਿਲਾਂ ਲਿਖਦਾ ਹੈ ਕਿ ਮੈਂ ਇਸ ਨੋਟ ਵਿੱਚ ਲਿਖਿਆ ਹੈ ਕਿ ਉਪਰੋਕਤ ਆਈ.ਏ.ਐਸ. ਅਤੇ ਆਈ.ਪੀ.ਐਸ ਅਧਿਕਾਰੀਆਂ ਨੇ ਮੇਰੇ ਵਿਰੁੱਧ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਮੇਰੇ ਵਿੱਚ ਹੁਣ ਉਨ੍ਹਾਂ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਹੈ। ਮੈਂ ਇਨ੍ਹਾਂ ਅਧਿਕਾਰੀਆਂ ਨੂੰ ਆਪਣੇ ਆਖਰੀ ਕਦਮ ਲਈ ਜ਼ਿੰਮੇਵਾਰ ਠਹਿਰਾਉਂਦਾ ਹਾਂ।