Chandigarh News: ਮੇਅਰ ਵੱਲੋਂ ਰਾਜਪਾਲ ਤੋਂ ਮੁਲਾਕਾਤ ਲਈ ਸਮਾਂ ਮੰਗਣ ਦਾ ਮਾਮਲਾ, ਰਾਜਪਾਲ ਦਫ਼ਤਰ ਨੇ ਦਿੱਤਾ ਸਪੱਸ਼ਟੀਕਰਨ 

ਏਜੰਸੀ

ਖ਼ਬਰਾਂ, ਚੰਡੀਗੜ੍ਹ

ਆਦਰਸ਼ ਚੋਣ ਜ਼ਾਬਤੇ ਦੀਆਂ ਵਿਵਸਥਾਵਾਂ ਅਨੁਸਾਰ ਮੀਟਿੰਗ ਰੱਦ - ਰਾਜਪਾਲ ਦਫ਼ਤਰ

Chandigarh Mayor, Banwarilal Purohit

Chandigarh News: ਚੰਡੀਗੜ - ਪ੍ਰਸ਼ਾਸਕ ਵੱਲੋਂ ਮੇਅਰ ਨੂੰ ਮਿਲਣ ਤੋਂ ਇਨਕਾਰ ਕਰਨ ਬਾਰੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦਾ ਪ੍ਰੈਸ ਬਿਆਨ ਨਿੰਦਣਯੋਗ ਹੈ। ਉਹਨਾਂ ਨੂੰ ਨਿਰਧਾਰਤ ਮੀਟਿੰਗ ਤੋਂ ਇੱਕ ਘੰਟਾ ਪਹਿਲਾਂ ਰੱਦ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਮੇਅਰ ਨੇ ਮੀਟਿੰਗ ਦੇ ਕਿਸੇ ਖ਼ਾਸ ਮਕਸਦ ਦਾ ਜ਼ਿਕਰ ਕੀਤੇ ਬਿਨਾਂ ਰਾਜਪਾਲ ਦੇ ਦਫ਼ਤਰ ਤੋਂ 'ਸ਼ਿਸ਼ਟਾਚਾਰ ਮੁਲਾਕਾਤ' (ਬੇਨਤੀ ਦੀ ਕਾਪੀ) ਦੇ ਰੂਪ ਵਿਚ ਮਿਲਣ ਦਾ ਸਮਾਂ ਮੰਗਿਆ ਸੀ।

ਸਵੇਰੇ ਮੀਡੀਆ ਰਿਪੋਰਟਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਮੇਅਰ ਦੀ ਇੱਛਾ ਪ੍ਰਸ਼ਾਸਕ ਨਾਲ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਦੀ ਸੀ ਜਿਸ ਵਿਚ ਹਰੇਕ ਘਰ ਨੂੰ 20,000 ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਉਣਾ, ਪਾਣੀ ਦੀਆਂ ਦਰਾਂ ਵਿਚ ਸਾਲਾਨਾ ਵਾਧਾ ਅਤੇ ਹੋਰ ਵਿਕਾਸ ਕਾਰਜ ਸ਼ਾਮਲ ਹਨ। ਮੀਟਿੰਗ ਰੱਦ ਹੋਣ ਦੇ ਬਾਵਜੂਦ ਮੇਅਰ ਪੰਜਾਬ ਰਾਜ ਭਵਨ ਪਹੁੰਚੇ, ਜਿੱਥੇ ਉਨ੍ਹਾਂ ਨੂੰ ਦੁਬਾਰਾ ਸਮਝਾਇਆ ਗਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਜਿਹੇ ਕਿਸੇ ਵੀ ਏਜੰਡੇ 'ਤੇ ਚਰਚਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਜਾਣਕਾਰੀ ਮੀਟਿੰਗ ਤੋਂ ਇਕ ਘੰਟਾ ਪਹਿਲਾਂ ਉਨ੍ਹਾਂ ਨਾਲ ਸਾਂਝੀ ਕੀਤੀ ਗਈ ਸੀ, ਇਸ ਲਈ ਉਨ੍ਹਾਂ ਲਈ ਪੰਜਾਬ ਰਾਜ ਭਵਨ ਜਾਣ ਦਾ ਕੋਈ ਕਾਰਨ ਨਹੀਂ ਸੀ।

ਜੇ ਰਾਜਪਾਲ ਦਾ ਮੇਅਰ ਨੂੰ ਮਿਲਣ ਦਾ ਕੋਈ ਇਰਾਦਾ ਨਹੀਂ ਸੀ, ਤਾਂ ਉਹ ਮੇਅਰ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ। ਸ਼ਿਸ਼ਟਾਚਾਰ ਮੁਲਾਕਾਤ ਦੀ ਆੜ ਵਿਚ ਮਿਲਣ ਦੇ ਉਨ੍ਹਾਂ ਦੇ ਅਸਲ ਇਰਾਦੇ ਨੂੰ ਪੜ੍ਹਨ ਤੋਂ ਬਾਅਦ ਹੀ ਮੀਟਿੰਗ ਰੱਦ ਕਰ ਦਿੱਤੀ ਗਈ ਸੀ। ਮੇਅਰ ਦੇ ਮੀਡੀਆ ਬਿਆਨ ਦੇ ਮੱਦੇਨਜ਼ਰ, ਤੱਥਾਂ ਦਾ ਸਪੱਸ਼ਟ ਹੋਣਾ ਜ਼ਰੂਰੀ ਹੈ,  ਇਸ ਲਈ ਰਾਜਪਾਲ ਦਫ਼ਤਰ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ।