Chandigarh News : ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਵੱਖ-ਵੱਖ ਟੀਮਾਂ ਦੇ ਟ੍ਰਾਇਲ 13 ਅਪ੍ਰੈਲ ਨੂੰ
Chandigarh News : ਇਨ੍ਹਾਂ ਟ੍ਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀਆਂ ਦੀ ਜਨਮ ਤਰੀਕ 1 ਜਨਵਰੀ 2007 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
Chandigarh News in Punjabi : ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਵੱਖ-ਵੱਖ ਟੀਮਾਂ ਦੇ ਟ੍ਰਾਇਲ 13 ਅਪ੍ਰੈਲ ਨੂੰ ਵੱਖ-ਵੱਖ ਥਾਂਵਾਂ ਉੱਤੇ ਲਏ ਜਾਣਗੇ। ਇਨ੍ਹਾਂ ਟ੍ਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀਆਂ ਦੀ ਜਨਮ ਤਰੀਕ 1 ਜਨਵਰੀ 2007 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਸੰਬੰਧੀ ਪੰਜਾਬ ਦੀ ਬਾਸਕਟਬਾਲ (ਕੁੜੀਆਂ) ਟੀਮ ਦੀ ਚੋਣ ਲਈ ਟ੍ਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਹਾਕੀ (ਮੁੰਡੇ ਤੇ ਕੁੜੀਆਂ) ਲਈ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ, ਖੋ ਖੋ (ਮੁੰਡੇ ਤੇ ਕੁੜੀਆਂ) ਲਈ ਪੋਲੋ ਗਰਾਊਂਡ ਪਟਿਆਲਾ, ਵਾਲੀਬਾਲ (ਮੁੰਡੇ) ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ, ਸੈਕਟਰ 63 ਮੁਹਾਲੀ ਅਤੇ ਕਬੱਡੀ (ਕੁੜੀਆਂ) ਟੀਮ ਦੀ ਚੋਣ ਲਈ ਟ੍ਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਲਏ ਜਾਣਗੇ। ਟ੍ਰਾਇਲ 13 ਅਪ੍ਰੈਲ ਨੂੰ ਸਵੇਰੇ 11 ਵਜੇ ਲਏ ਜਾਣਗੇ।
(For more news apart from Trials of various Punjab teams for Khelo India Youth Games on April 13 News in Punjabi, stay tuned to Rozana Spokesman)