Chandigarh News : ਚੰਡੀਗੜ੍ਹ 'ਚ ਰੇਲਵੇ ਟਰੈਕ ਨੇੜੇ ਝਾੜੀਆਂ 'ਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News : ਫਾਇਰ ਵਿਭਾਗ ਦੀ ਟੀਮ ਨੇ ਅੱਗ ਨੂੰ ਰਿਹਾਇਸ਼ੀ ਇਲਾਕੇ 'ਚ ਦਾਖ਼ਲ ਹੋਣ ਤੋਂ ਰੋਕਿਆ

Chandigarh fire

Chandigarh News : ਚੰਡੀਗੜ੍ਹ ਦੇ ਮਨੀਮਾਜਰਾ 'ਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਅੱਗ ਰੇਲਵੇ ਟ੍ਰੈਕ ਦੇ ਨਾਲ ਇੱਕ ਖ਼ਾਲੀ ਜਗ੍ਹਾ ’ਚ ਲੱਗੀ। ਇੱਥੇ ਕੁਝ ਝਾੜੀਆਂ ਹਨ। ਉਨ੍ਹਾਂ ਵਿਚ ਇਹ ਅੱਗ ਹੈ। ਪਰ ਫਾਇਰ ਵਿਭਾਗ ਦੀ ਟੀਮ ਨੇ ਉਸ ਨੂੰ ਰਿਹਾਇਸ਼ੀ ਇਲਾਕੇ ਵਿੱਚ ਜਾਣ ਤੋਂ ਰੋਕ ਦਿੱਤਾ ਹੈ।
ਇਸ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਫਾਇਰ ਵਿਭਾਗ ਦੀ ਟੀਮ ਦਾ ਮੰਨਣਾ ਹੈ ਕਿ ਕਿਸੇ ਨੇ ਬੀੜੀ ਦੀ ਸਿਗਰਟ ਇੱਥੇ ਝਾੜੀਆਂ ’ਚ ਸੁੱਟੀ ਹੋਵੇਗੀ। ਜਿਸ ਕਾਰਨ ਇਹ ਅੱਗ ਲੱਗੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

(For more news apart from fire broke out in the bushes near the railway track in Chandigarh News in Punjabi, stay tuned to Rozana Spokesman)