ਚੰਡੀਗੜ੍ਹ ਪੁਲਿਸ ਨੇ ਗੈਸ ਸਿਲੰਡਰਾਂ ਭਰਨ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ

ਏਜੰਸੀ

ਖ਼ਬਰਾਂ, ਚੰਡੀਗੜ੍ਹ

545 ਸਿਲੰਡਰ, 24 ਪੰਪ ਅਤੇ ਤਿੰਨ ਕੰਡਾ ਮਸ਼ੀਨਾਂ ਬਰਾਮਦ

Chandigarh Police arrests eight people for illegally filling gas cylinders

ਚੰਡੀਗੜ੍ਹ  : ਚੰਡੀਗੜ੍ਹ ਪੁਲਿਸ ਨੇ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਗੈਸ ਸਿਲੰਡਰਾਂ ਦੇ ਵਿੱਚ ਗੈਸ ਭਰਨ ਦਾ ਕੰਮ ਕਰਨ ਵਾਲੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਸਮਾਨ ਵੀ ਬਰਾਮਦ ਹੋਇਆ ਜਿਨਾਂ ਵਿੱਚ 545 ਸਿਲੰਡਰ, 24 ਪੰਪ ਅਤੇ ਤਿੰਨ ਕੰਡਾ ਮਸ਼ੀਨਾਂ ਬਰਾਮਦ ਕੀਤੀਆਂ ਹਨ। 

ਪੁਲਿਸ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਮਾਮਲੇ ਦੇ ਵਿੱਚ ਹੀ ਇੱਕ ਹਾਦਸਾ ਵੀ ਹੋ ਚੁੱਕਿਆ ਹੈ ਜਿਸ ਕਰਕੇ ਪੁਲਿਸ ਲਗਾਤਾਰ ਅਜਿਹੇ ਲੋਕਾਂ ’ਤੇ ਨਜ਼ਰ ਰੱਖ ਰਹੀ ਸੀ।