ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਤੋਂ ਬਾਅਦ ਕੁੱਲ 86 ਨਾਮਜ਼ਦਗੀਆਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ।

A total of 86 nominations rejected after scrutiny for five Municipal Corporation Elections

ਚੰਡੀਗੜ੍ਹ, 14 ਦਸੰਬਰ 2024: ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 13 ਦਸੰਬਰ 2024 ਨੂੰ ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਉਪਰੰਤ ਕੁੱਲ 86 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ।

ਇਸ ਸਬੰਧ ਵਿੱਚ ਨਗਰ ਨਿਗਮ, ਜਲੰਧਰ ਲਈ ਕੁੱਲ 5 ਨਾਮਜ਼ਦਗੀਆਂ, ਨਗਰ ਨਿਗਮ ਲੁਧਿਆਣਾ ਲਈ 19 ਨਾਮਜ਼ਦਗੀਆਂ, ਨਗਰ ਨਿਗਮ ਫਗਵਾੜਾ ਲਈ 1 ਨਾਮਜ਼ਦਗੀ,  ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।