ਅੰਗਰੇਜ਼ੀ ਦਾ ਸੌਖਾ ਪਰਚਾ ਹੋਣ ਕਰ ਕੇ ਖੁਸ਼ੀ ਨਾਲ ਝੂਮੇ ਵਿਦਿਆਰਥੀ, CBSE ਦੇ 10ਵੀਂ ਕਲਾਸ ਦੇ ਇਮਤਿਹਾਨ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

 ਸਟੈਪਿੰਗ ਸਟੋਨ ਸਕੂਲ 37 ਦੀਆਂ ਲੜਕੀਆਂ ਸਹਿਜ,ਆਕ੍ਰਿਤੀ ਅਤੇ ਹਰਨੂਰ ਵੀ ਬੜੀਆਂ ਖੁਸ਼ ਨਜ਼ਰ ਆਈਆਂ।

Students jumped with joy as English paper was easy, CBSE 10th and 12th class exams begin

 

Chandigarh News: ਕੇਂਦਰੀ ਮਾਧਿਅਕ ਸਿੱਖਿਆ ਬੋਰਡ (ਸੀ ਬੀ ਐਸ ਈ) ਦੀਆਂ 10 ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ।  ਅੱਜ ਪਰੀਖਿਆ ਦਾ ਪਹਿਲਾ ਦਿਨ ਹੋਣ ਕਰਕੇ ਵਿਦਿਆਰਥੀਆਂ ਦੇ ਮਨਾਂ ਵਿੱਚ ਡਰ ਜਿਹਾ ਸੀ ਪਰੰਤੂ ਪ੍ਰਸ਼ਨ ਪੱਤਰ ਸੌਖਾ ਰੋਣ ਕਰਕੇ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।  10 ਵੀਂ ਜਮਾਤ ਦਾ ਅੱਜ ਅੰਗਰੇਜ਼ੀ ਦਾ ਪਰਚਾ ਸੀ ਅਤੇ ਪਰੀਖਿਆ ਕੇਂਦਰ ਤੋਂ ਬਾਹਰ ਆਉਣ ਵਾਲੇ ਵਿਦਿਆਰਥੀਆਂ ਨੇ ਸਪੋਕਸਮੈਨ ਨੂੰ ਦੱਸਿਆ ਕਿ ਪੇਪਰ ਅਸਾਨ ਸੀ ਅਤੇ ਉਨ੍ਹਾਂ ਜੀ ਸ਼ੁਰੂਆਤ ਵਧੀਆ ਹੋਈ ਹੈ ਅਤੇ ਇਸ ਨਾਲ ਅਗਲੇ ਪੇਪਰ ਦੀ ਤਿਆਰੀ ਲਈ ਉਤਸ਼ਾਹ ਵੱਧ ਗਿਆ ਹੈ।

ਐਸ ਡੀ ਪਬਲਿਕ ਸਕੂਲ ਸੈਕਟਰ 32 ਦੇ ਪਰੀਖਿਆ ਕੇਂਦਰ ਚ ਪੇਪਰ ਦੇਣ ਵਾਲੀਆਂ ਸਰਕਾਰੀ ਸਕੂਲ ਸੈਕਟਰ 39 ਦੀਆਂ ਹਰੀ ਪ੍ਰਿਯਾ ਅਤੇ ਸੰਧਿਆ ਨੇ ਦੱਸਿਆ ਕਿ ਪੇਪਰ ਉਮੀਦ ਤੋਂ ਵੱਧ ਸੌਖਾ ਸੀ ਅਤੇ ਉਨ੍ਹਾਂ ਨੂੰ ਚੰਗੇ ਅੰਕ ਮਿਲਣ ਦੀ ਆਸ ਹੈ।  ਸਟੈਪਿੰਗ ਸਟੋਨ ਸਕੂਲ 37 ਦੀਆਂ ਲੜਕੀਆਂ ਸਹਿਜ,ਆਕ੍ਰਿਤੀ ਅਤੇ ਹਰਨੂਰ ਵੀ ਬੜੀਆਂ ਖੁਸ਼ ਨਜ਼ਰ ਆਈਆਂ।

 ਮਾਉਂਟ ਕਾਰਮਲ ਸਕੂਲ ਸੈਕਟਰ 47 ਦੀ ਯੇਦੀਸ਼ਾ ਵੀ ਆਪਣੇ ਪੇਪਰ ਤੋਂ ਖੁਸ਼ ਨਜ਼ਰ ਆਈ ਅਤੇ ਦੱਸਿਆ ਕਿ ਉਸ ਦੀ ਮਿਹਨਤ ਰੰਗ ਲਿਆਏਗੀ।  ਸਰਕਾਰੀ ਗਰਲਜ਼ ਸੀ ਸੈ ਸਕੂਲ ਸੈਕਟਰ 20 ਬੀ ਦੀ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਪਰਵੀਨ ਕੁਮਾਰੀ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਸੌਖਾ ਅਤੇ ਵਿਦਿਆਰਥੀਆਂ ਦੇ ਪੱਧਰ ਦਾ ਸੀ।12 ਵੀਂ ਕਲਾਸ ਦੀ ਪ੍ਰੀਖਿਆ ਸਰੀਰਕ ਸਿੱਖਿਆ ਵਿਸ਼ੇ ਨਾਲ 17 ਫ਼ਰਵਰੀ ਤੋਂ ਸ਼ੁਰੂ ਹੋਵੇਗੀ, ਦੱਸਣਯੋਗ ਹੈ ਕਿ ਇਸ ਸਾਲ ਪਰੀਖਿਆਵਾਂ ਫਰਵਰੀ ਮਹੀਨੇ ਸ਼ੁਰੂ ਹੋਈਆਂ ਜਦੋਂ ਕਿ ਪਿਛਲੇ ਸਾਲਾਂ ਵਿੱਚ ਇਹ ਮਾਰਚ ਦੇ ਪਹਿਲੇ ਹਫਤੇ ਸ਼ੁਰੂ ਹੁੰਦੀਆਂ ਸਨ।