Chandigarh News: ਚੰਡੀਗੜ੍ਹ ਪ੍ਰਸ਼ਾਸਨ ਦਾ ਹਿੱਸਾ ਬਣੇ IAS ਅਭਿਜੀਤ ਵਿਜੇ ਚੌਧਰੀ; ਮਿਲੀ ਇਹ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਚੰਡੀਗੜ੍ਹ

ਸਿੱਖਿਆ ਤੇ ਤਕਨੀਕੀ ਸਿੱਖਿਆ ਅਤੇ ਵਿਜੀਲੈਂਸ ਸਕੱਤਰ ਦੇ ਨਾਲ-ਨਾਲ CITCO ਦੇ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਵੀ ਸੰਭਾਲਣਗੇ

IAS Abhijit Vijay Chaudhari joins chandigarh administration

Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ AGMUT ਕਾਡਰ 2012 ਬੈਚ ਦੇ IAS ਅਭਿਜੀਤ ਵਿਜੇ ਚੌਧਰੀ ਨੂੰ ਸਕੱਤਰ ਸਿੱਖਿਆ/ਤਕਨੀਕੀ ਸਿੱਖਿਆ, ਸਕੱਤਰ ਵਿਜੀਲੈਂਸ ਅਤੇ ਮੈਨੇਜਿੰਗ ਡਾਇਰੈਕਟਰ, CITCO ਵਿਭਾਗ ਨਿਯੁਕਤ ਕੀਤਾ ਹੈ। ਇਹ ਸਾਰੇ ਵਿਭਾਗ ਏਜੀਐਮਯੂਟੀ ਕਾਡਰ 2015 ਬੈਚ ਦੇ ਆਈਏਐਸ ਪੂਰਵਾ ਗਰਗ ਦੇ ਤਬਾਦਲੇ ਤੋਂ ਬਾਅਦ ਖਾਲੀ ਪਏ ਸਨ। ਚੰਡੀਗੜ੍ਹ ਆਉਣ ਤੋਂ ਪਹਿਲਾਂ ਆਈਏਐਸ ਚੌਧਰੀ ਪੁਡੂਚੇਰੀ ਵਿਚ ਤਾਇਨਾਤ ਸਨ।

ਕੇਂਦਰ ਸਰਕਾਰ ਨੇ ਵੱਡੇ ਪੱਧਰ 'ਤੇ AGMUT ਕਾਡਰ ਦੇ IAS-IPS ਅਫਸਰਾਂ ਦਾ ਤਬਾਦਲਾ ਕੀਤਾ ਹੈ। ਦਿੱਲੀ, ਗੋਆ, ਅਰੁਣਾਚਲ ਪ੍ਰਦੇਸ਼, ਪੁਡੂਚੇਰੀ, ਮਿਜ਼ੋਰਮ, ਗੋਆ, ਅੰਡੇਮਾਨ-ਨਿਕੋਬਾਰ, ਲੱਦਾਖ ਅਤੇ ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਵਿਚ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਆਈਏਐਸ ਪੂਰਵਾ ਗਰਗ, ਜੋ ਚੰਡੀਗੜ੍ਹ ਵਿਚ ਸਿੱਖਿਆ ਸਕੱਤਰ ਦੇ ਨਾਲ-ਨਾਲ ਸੀਟਕੋ ਦੇ ਐਮਡੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ, ਹੁਣ ਅਰੁਣਾਚਲ ਪ੍ਰਦੇਸ਼ ਵਿਚ ਹਨ। ਪੂਰਵਾ ਗਰਗ AGMUT ਕਾਡਰ 2015 ਬੈਚ ਦੇ ਇਕ ਆਈਏਐਸ ਅਧਿਕਾਰੀ ਹਨ। ਆਈਏਐਸ ਚੌਧਰੀ ਅਭਿਜੀਤ ਵਿਜੇ ਪੁਡੂਚੇਰੀ ਵਿਚ ਤਾਇਨਾਤ ਸਨ।

 (For more Punjabi news apart from IAS Abhijit Vijay Chaudhari joins chandigarh administration news, stay tuned to Rozana Spokesman)