Chandigarh News: ਗੁਰਸਿੱਖ ਧੀ ਨੇ ਸਰਕਾਰੀ ਸਕੂਲ 'ਚ ਪੜ੍ਹ ਕੇ ਕੀਤਾ ਟਾਪ, ਕਿਹਾ, ‘ਗੁਰਬਾਣੀ ਨਾਲ ਮੈਨੂੰ ਪੜ੍ਹਾਈ ਵਿਚ ਬਹੁਤ ਮਦਦ ਮਿਲੀ”
ਸਰਬਜੋਤ ਕੌਰ ਨੇ 12ਵੀਂ ਜਮਾਤ ਵਿਚ 93.06 ਫ਼ੀ ਸਦ ਅੰਕ ਕੀਤੇ ਪ੍ਰਾਪਤ
Chandigarh News
Chandigarh News: ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਸਰਬਜੋਤ ਕੌਰ ਨੇ 93.06 ਫ਼ੀ ਸਦ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਟਾਪ ਕੀਤਾ ਹੈ। ਗੁਰਸਿੱਖ ਧੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇੱਕ ਸਫ਼ਲ ਇੰਜੀਨੀਅਰ ਬਣਨਾ ਚਾਹੁੰਦੀ ਹੈ।
ਉਸ ਨੇ ਦੱਸਿਆ ਕਿ ਉਹ ਅੱਠਵੀਂ ਜਮਾਤ ਵਿਚ ਸਰਕਾਰੀ ਸਕੂਲ ਵਿਚ ਦਾਖ਼ਲਾ ਲਿਆ। ਕਰੋਨਾ ਤੋਂ ਬਾਅਦ ਉਸ ਨੇ ਅੰਮ੍ਰਿਤ ਛਕ ਲਿਆ। ਉਸ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਪੜ੍ਹਾਈ ਦੇ ਨਾਲ-ਨਾਲ ਮੌਜ ਮਸਤੀ ਵੀ ਕੀਤੀ ਹੈ। ਉਸ ਘੰਟਿਆਂ ਬੱਧੀ ਪੜ੍ਹਾਈ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਵਿਚ ਖੇਡਾਂ ਤੇ ਹੋਰ ਘਰ ਦੇ ਕੰਮ ਵੀ ਕੀਤੇ।
ਉਸ ਨੇ ਦੱਸਿਆ ਕਿ ਗੁਰਬਾਣੀ ਪੜ੍ਹਨ ਨਾਲ ਮੇਰਾ ਧਿਆਨ ਕੇਂਦਰਿਤ ਹੋਇਆ ਜਿਸ ਦੀ ਮੈਨੂੰ ਪੜ੍ਹਾਈ ਵਿਚ ਬਹੁਤ ਮਦਦ ਮਿਲੀ।