Chandigarh Electricity Expensive: ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ, ਮਹਿੰਗੀ ਹੋਈ ਬਿਜਲੀ
Chandigarh Electricity Expensive: ਵਿੱਤੀ ਸਾਲ 2024-25 ਲਈ 01.08.2024 ਤੋਂ 9.4% ਦੇ ਟੈਰਿਫ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ
Chandigarh Electricity Expensive News: ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੰਯੁਕਤ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਨੇ ਚੰਡੀਗੜ੍ਹ ‘ਚ ਬਿਜਲੀ ਦਰਾਂ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵਿੱਤੀ ਸਾਲ 2024-25 ਲਈ 01.08.2024 ਤੋਂ 9.4% ਦੇ ਟੈਰਿਫ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਕਾਰਨ ਚੰਡੀਗੜ੍ਹ ਵਿੱਚ ਬਿਜਲੀ ਹੁਣ ਮਹਿੰਗੀ ਹੋ ਗਈ ਹੈ। ਬਿਜਲੀ ਐਕਟ (2003) ਦੇ ਹੁਕਮਾਂ ਦੇ ਅਨੁਸਾਰ, ਜੇਈਆਰਸੀ ਨੇ ਬਿਜਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੀ ਖਰੀਦ ਦੀ ਲਾਗਤ, ਮਾਲੀਆ ਉਤਪਾਦਨ ਅਤੇ ਹੋਰ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਜਿਸ ਦਾ ਉਦੇਸ਼ ਬਿਜਲੀ ਦੀ ਸਥਿਰਤਾ ਨੂੰ ਬਣਾਈ ਰੱਖਣਾ ਅਤੇ ਬਿਜਲੀ ਦੀ ਖਰੀਦ ਲਾਗਤ ਨੂੰ ਸੰਤੁਲਿਤ ਕਰਨਾ ਹੈ। ਜੇਈਆਰਸੀ ਵੱਲੋਂ ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਇਰ ਟੈਰਿਫ ਪਟੀਸ਼ਨ ਦੇ ਜਵਾਬ ਵਿੱਚ ਲਿਆ ਗਿਆ ਹੈ। ਪ੍ਰਸ਼ਾਸਨ ਨੇ 19.44% ਵਾਧੇ ਦੀ ਤਜਵੀਜ਼ ਰੱਖੀ ਸੀ, ਪਰ ਕਮਿਸ਼ਨ ਨੇ ਸਿਰਫ 9.4% ਵਾਧੇ ਨੂੰ ਮਨਜ਼ੂਰੀ ਦਿੱਤੀ।
ਯੂਨਿਟ ਪੁਰਾਣਾ ਰੇਟ ਨਵਾਂ ਰੇਟ
0-150 ਯੂਨਿਟ ਰੁ2.75 ਬਦਲਾਅ ਨਹੀਂ
151-400 ਰੁ4.25 ਰੁ4.80
401+ ਰੁ4.65 ਰੁ5.40