UILS ਦੇ ਵਿਦਿਆਰਥੀਆਂ ਨੇ ਘਰੇਲੂ ਹਿੰਸਾ ’ਤੇ ਜਾਗਰੂਕਤਾ ਵਧਾਉਣ ਲਈ ਨੁੱਕੜ ਨਾਟਕ ਦਾ ਕੀਤਾ ਮੰਚਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਇਹ ਨਾਟਕ ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਦੇ STU-C ਵਿਖੇ ਕੀਤਾ ਗਿਆ

UILS students staged a street play

ਯੂਨੀਵਰਿਸਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ (UILS) ਦੇ ਵਿਦਿਆਰਥੀਆਂ ਨੇ ਲੀਗਲ ਐਡ ਸਸਾਇਟੀ, UILS ਦੀ ਮਾਰਗਦਰਸ਼ਨ ਹੇਠ ਅਤੇ ਡਿਸਟ੍ਰਿਕਟ ਲੀਗਲ ਸਰਿਵਿਸਜ ਅਥਾਰਟੀ (DLSA) ਅਤੇ ਸਟੇਟ ਲੀਗਲ ਸਰਿਵਿਸਜ ਅਥਾਰਟੀ (SLSA), ਯੂ.ਟੀ. ਚੰਡੀਗੜ੍ਹ ਦੇ ਸਹਿਯੋਗ ਨਾਲ ਘਰੇਲੂ ਹਿੰਸਾ ਦੇ ਮਹੱਤਵਪੂਰਨ ਮੁੱਦੇ ’ਤੇ ਜਾਗਰੂਕਤਾ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਨੁੱਕੜ ਨਾਟਕ “ਆਖਿਰ ਕਦ ਤਕ” ਦਾ ਮੰਚਨ ਕੀਤਾ। ਇਹ ਪ੍ਰਦਰਸ਼ਨ ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਦੇ STU-C ਵਿਖੇ ਕੀਤਾ ਗਿਆ।

 

 

ਪਤੀ ਅਤੇ ਪਤਨੀ ਦੇ ਕਿਰਦਾਰ - ਸੁਸ਼ਰੁਤ ਸਿੰਗਲਾ, ਪ੍ਰਿਯਦਰਸ਼ਨੀ, ਰਾਘਵ ਅਤੇ ਰਿਸ਼ਿਕਾ ਮੰਗਲਾ ਨੇ ਨਿਭਾਏ। ਤਾਕਤਵਰ ਕਹਾਣੀਵਟਾ, ਗਹਿਰੇ ਪ੍ਰਦਰਸ਼ਨ ਅਤੇ ਸੋਚ ਪ੍ਰੇਰਕ ਸੰਵਾਦਾਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੇ ਦਰਸਾਇਆ ਕਿ ਘਰੇਲੂ ਹਿੰਸਾ ਦੇ ਵੱਖ-ਵੱਖ ਰੂਪ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਕ  ਕਿਵੇਂ ਵਿਅਕਤੀਆਂ ਨੂੰ ਬੰਦ ਦਰਵਾਜ਼ਿਆਂ ਪਿੱਛੇ ਸਹਿਣਾ ਪੈਂਦਾ ਹੈ । ਨਾਟਕ ਨੇ ਨਾ ਸਿਰਫ ਪੀੜਤਾਂ ਦੁਆਰਾ ਸਹਿੰਦੇ ਦੁੱਖਾਂ ਨੂੰ ਦਰਸਾਇਆ, ਸਗੋਂ ਉਹ ਸਮਾਜਿਕ ਸਿਟਗਮਾ ਅਤੇ ਦਬਾਅ ਵੀ ਦਰਸਾਏ ਜੋ ਅਕਸਰ ਪੀੜਤਾਂ ਨੂੰ ਚੁੱਪ ਕਰਵਾਉਂਦੇ ਹਨ।