Chandigarh News: ਚੰਡੀਗੜ੍ਹ 'ਚ ਪਾਣੀ ਬਰਬਾਦ ਕਰਨ ਵਾਲੇ ਸਾਵਧਾਨ, ਪਾਣੀ ਦੇ ਬਿੱਲ ਨਾਲ ਆਵੇਗਾ 5 ਹਜ਼ਾਰ ਦਾ ਚਲਾਨ 

ਏਜੰਸੀ

ਖ਼ਬਰਾਂ, ਚੰਡੀਗੜ੍ਹ

ਨਿਗਮ ਟੀਮ ਮੌਕੇ 'ਤੇ ਹੀ 5512 ਰੁਪਏ ਦਾ ਚਲਾਨ ਕੱਟੇਗੀ। ਇਹ ਚਲਾਨ ਪਾਣੀ ਦੇ ਬਿੱਲ ਵਿਚ ਜੋੜ ਕੇ ਭੇਜਿਆ ਜਾਵੇਗਾ। 

File Photo

Chandigarh News:  ਚੰਡੀਗੜ੍ਹ -  ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਨਗਰ ਨਿਗਮ ਚੰਡੀਗੜ੍ਹ ਨੂੰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਘੱਟ ਪ੍ਰੈਸ਼ਰ ਨਾਲ ਪਾਣੀ ਆਉਣ ਦੀਆਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਮੱਦੇਨਜ਼ਰ ਨਿਗਮ ਨੇ 15 ਅਪ੍ਰੈਲ ਤੋਂ 30 ਜੂਨ ਤੱਕ ਪੀਣ ਵਾਲੇ ਪਾਣੀ ਨਾਲ ਕਾਰਾਂ ਧੋਣ, ਪਲਾਂਟਾਂ ਨੂੰ ਪਾਣੀ ਦੇਣ ਆਦਿ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਵੀ ਅਜਿਹਾ ਕਰਦਾ ਪਾਇਆ ਗਿਆ ਤਾਂ ਨਿਗਮ ਟੀਮ ਮੌਕੇ 'ਤੇ ਹੀ 5512 ਰੁਪਏ ਦਾ ਚਲਾਨ ਕੱਟੇਗੀ। ਇਹ ਚਲਾਨ ਪਾਣੀ ਦੇ ਬਿੱਲ ਵਿਚ ਜੋੜ ਕੇ ਭੇਜਿਆ ਜਾਵੇਗਾ। 

ਨਿਗਮ ਨੇ ਵਾਟਰ ਸਪਲਾਈ ਦੇ ਸਮੇਂ ਦੌਰਾਨ ਲਾਅਨ, ਵਿਹੜਿਆਂ ਅਤੇ ਵਾਹਨਾਂ ਨੂੰ ਧੋਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਮੰਤਵਾਂ ਲਈ ਪਾਣੀ ਦੀ ਖ਼ਪਤ ਨੂੰ ਪਾਣੀ ਦੀ ਬਰਬਾਦੀ ਅਤੇ ਦੁਰਵਰਤੋਂ ਮੰਨਿਆ ਜਾਵੇਗਾ ਅਤੇ ਜਲ ਸਪਲਾਈ ਉਪ-ਨਿਯਮਾਂ ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤਹਿਤ ਮੌਕੇ ’ਤੇ ਹੀ 5512 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਇਸ ਜੁਰਮਾਨੇ ਦੀ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। 

ਨਿਗਮ ਨੇ ਕਿਹਾ ਹੈ ਕਿ ਚਲਾਨ ਜਾਰੀ ਕਰਨ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਪਾਇਆ ਗਿਆ ਤਾਂ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਾਂਚ ਦੌਰਾਨ ਜੇਕਰ ਕੋਈ ਬੂਸਟਰ ਪੰਪ, ਹੋਜ਼ ਪਾਈਪ ਆਦਿ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਨਗਰ ਨਿਗਮ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਨਿਗਮ ਨੇ ਕਿਹਾ ਹੈ ਕਿ ਪਾਣੀ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ।  

(For more Punjabi news apart from Chandigarh News:  Beware of those who waste water in Chandigarh, stay tuned to Rozana Spokesman)