District Court : ਜ਼ਿਲ੍ਹਾ ਅਦਾਲਤ ਨੇ ਤਸਕਰੀ ਮਾਮਲੇ 'ਚ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

District Court : ਅਦਾਲਤ ਨੇ ਮੁਲਜ਼ਮ ਨੂੰ 13 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ

District Court

District Court : ਚੰਡੀਗੜ੍ਹ - ਜ਼ਿਲ੍ਹਾ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਨਾਲ ਫੜੇ ਗਏ ਇਕ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਨੂੰ ਅਦਾਲਤ ਨੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਸਜ਼ਾ ਪਾਉਣ ਵਾਲਾ ਵਿਅਕਤੀ ਹੱਲੋਮਾਜਰਾ ਦਾ ਰਹਿਣ ਵਾਲਾ 40 ਸਾਲਾ ਵਾਜਿਦ ਅਲੀ ਉਰਫ਼ ਰਾਜਾ ਹੈ। ਉਸ ਨੂੰ ਅਦਾਲਤ ਨੇ 13 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਤਿੰਨ ਸਾਲ ਪਹਿਲਾਂ ਸੈਕਟਰ-31 ਥਾਣਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਤੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਸਨ। ਪੁਲਿਸ ਨੇ ਉਸ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ 22 ਤਹਿਤ ਕੇਸ ਦਰਜ ਕੀਤਾ ਸੀ। ਐੱਫਆਈਆਰ ਮੁਤਾਬਕ ਪੁਲਿਸ ਨੇ ਦੋਸ਼ੀ ਨੂੰ ਹੱਲੋਮਾਜਰਾ ਤੋਂ ਗ੍ਰਿਫ਼ਤਾਰ ਕੀਤਾ ਸੀ।

(For more news apart from  district court sentenced person10 years in smuggling case News in Punjabi, stay tuned to Rozana Spokesman)