Punjab News: ਮੁਹਾਲੀ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ 2 ਗੁਰਗੇ ਕੀਤੇ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਮੁਲਜ਼ਮਾਂ ਕੋਲੋਂ 7 ਨਾਜਾਇਜ਼ ਹਥਿਆਰਾਂ ਸਮੇਤ 20 ਜ਼ਿੰਦਾ ਕਾਰਤੂਸ ਬਰਾਮਦ ਹੋਏ

Mohali police arrested 2 henchmen of gangster Lakhbir Landa

Mohali police arrested 2 henchmen of gangster Lakhbir Landa: ਐਸ.ਏ.ਐਸ.ਨਗਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਅਮਰੀਕਾ ਸਥਿਤ ਗੁਰਦੇਵ ਸਿੰਘ ਜੱਸਲ ਗਿਰੋਹ ਦੇ ਦੋ ਸਾਥੀਆਂ ਅਜੇਪਾਲ ਅਤੇ ਸ਼ਰਨ ਉਰਫ ਸੰਨੀ ਨੂੰ ਗ੍ਰਿਫਤਾਰ ਕੀਤਾ ਹੈ। ਸੰਨੀ ਲੰਡਾ ਗੈਂਗ ਦਾ ਮੁੱਖ ਹਥਿਆਰ ਸਪਲਾਇਰ ਸੀ।

ਇਹ ਵੀ ਪੜ੍ਹੋ: Lok Sabha Election : 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ: ਵੜਿੰਗ

ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। 7 ਨਾਜਾਇਜ਼ ਹਥਿਆਰਾਂ ਸਮੇਤ 20 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਿਸ ਦੀਆਂ ਟੀਮਾਂ ਸਮੁੱਚੇ ਨੈਟਵਰਕ ਨੂੰ ਟਰੇਸ ਕਰਨ ਅਤੇ ਸਪਲਾਈ ਚੇਨ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਰਾਹੀਂ ਦਿੱਤੀ ਹੈ।

ਇਹ ਵੀ ਪੜ੍ਹੋ: Dinkar Gupta Security News : ਕੇਂਦਰ ਨੇ ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਨੂੰ ਦਿੱਤੀ ਜ਼ੈੱਡ ਪਲੱਸ ਸੁਰੱਖਿਆ