Gurlej Akhtar, ਆਰ ਨੇਤ ਅਤੇ ਭਾਨਾ ਸਿੱਧੂ ਜਲੰਧਰ ਪੁਲਿਸ ਸਾਹਮਣੇ ਨਹੀਂ ਹੋਏ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੁਲਿਸ ਵੱਲੋਂ ਜਲਦੀ ਹੀ ਤਿੰਨਾਂ ਦੁਬਾਰਾ ਨੋਟਿਸ ਕੀਤਾ ਜਾਵੇਗਾ ਜਾਰੀ

Gurlej Akhtar, R Nait and Bhana Sidhu did not appear before Jalandhar police.

Jalandhar police news : ਪੰਜਾਬੀ ਗਾਇਕ ਆਰ ਨੇਤ, ਮਸ਼ਹੂਰ ਗਾਇਕਾ ਗੁਰਲੇਜ ਅਖਤਰ ਅਤੇ ਵਿਵਾਦਪੂਰਨ ਅਦਾਕਾਰਾ ਮਾਡਲ ਭਾਨਾ ਸਿੱਧੂ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ। ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਨੂੰ ਅੱਜ ਸ਼ਨੀਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਪੁਲਿਸ ਵੱਲੋਂ ਵਿਵਾਦਤ ਗੀਤ ‘315’ ਦੇ ਮਾਮਲੇ ਵਿੱਚ ਸੁਣਵਾਈ ਕੀਤੀ ਜਾਣੀ ਸੀ।

ਇਸ ਮਾਮਲੇ ਦੀ ਸ਼ਿਕਾਇਤ ਭਾਰਤੀ ਜਨਤਾ ਪਾਰਟੀ, ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਨੇ ਪੁਲਿਸ ਨੂੰ ਕੀਤੀ ਸੀ। ਤਿੰਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਤੋਂ ਗਾਣੇ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ, ਪਰ ਤਿੰਨੋਂ ਨਹੀਂ ਆਏ। ਹੁਣ ਪੁਲਿਸ ਜਲਦੀ ਹੀ ਤਿੰਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ।

ਇਹ ਗਾਣਾ ਲਗਭਗ 3 ਮਿੰਟ 7 ਸਕਿੰਟ ਲੰਬਾ ਹੈ, ਜਿਸ ਵਿੱਚ ਭਾਣਾ ਸਿੱਧੂ ਨੂੰ ਹਥਿਆਰਾਂ ਨਾਲ ਅਦਾਕਾਰੀ ਕਰਦੇ ਦਿਖਾਇਆ ਗਿਆ ਹੈ। ਗਾਣੇ ਦੇ ਬੋਲ ਹਨ ‘ਬਿਗੜੀ ਮੰਡੀਰ ਦੀਆਂ ਭਾਜੜਾਂ ਪਵਾਉਂਦੀ, 1980 ਦੀ ਜੰਮੀ 315,’ ਜਿਸ ਦਾ ਸਿੱਧਾ ਸਬੰਧ 1980 ਮਾਡਲ ਦੀ ਬੰਦੂਕ ਨਾਲ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ ’ਤੇ 40 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਆਰ ਨੇਤ ਨੌਜਵਾਨਾਂ ਵਿੱਚ ਮਸ਼ਹੂਰ ਹੈ, ਪਰ ਉਸਦੇ ਗੀਤ ਹਮੇਸ਼ਾ ਵਿਵਾਦਾਂ ’ਚ ਰਹੇ ਹਨ। ਲਗਭਗ 11 ਮਹੀਨੇ ਪਹਿਲਾਂ ਉਸਨੂੰ ਗੈਂਗਸਟਰਾਂ ਵੱਲੋਂ 1 ਕਰੋੜ ਰੁਪਏ ਦੀ ਮੰਗ ਕਰਨ ਦਾ ਕਥਿਤ ਤੌਰ ’ਤੇ ਫੋਨ ਆਇਆ ਸੀ। ਇਹ ਧਮਕੀ ਅੱਤਵਾਦੀ ਰਿੰਦਾ ਅਤੇ ਲਾਰੈਂਸ ਦੇ ਨਾਮ ’ਤੇ ਦਿੱਤੀ ਗਈ ਸੀ ਅਤੇ ਇਹ ਕਾਲ ਯੂਕੇ ਦੇ ਇੱਕ ਨੰਬਰ ਤੋਂ ਆਈ ਸੀ।