ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੂੰ ਮਿਲੀ 1 ਸਾਲ ਦੀ ਐਕਸਟੈਨਸ਼ਨ
ਪੰਜਾਬ ਕੇਡਰ ਦੇ IPS ਅਧਿਕਾਰੀ ਨੇ ਕੰਵਰਦੀਪ ਕੌਰ
Chandigarh SSP Kanwardeep Kaur gets 1 year extension
ਚੰਡੀਗੜ੍ਹ : ਚੰਡੀਗੜ੍ਹ ਦੀ ਐਸ.ਐਸ.ਪੀ. ਕੰਵਰਦੀਪ ਕੌਰ ਨੂੰ 1 ਸਾਲ ਦੀ ਐਕਸਟੈਨਸ਼ਨ ਮਿਲ ਗਈ ਹੈ। ਪੰਜਾਬ ਕੇਡਰ ਦੇ IPS ਅਧਿਕਾਰੀ ਨੇ ਕੰਵਰਦੀਪ ਕੌਰ ਦੇ ਕਾਰਜਕਾਲ ’ਚ ਇਕ ਸਾਲ ਦਾ ਵਾਧਾ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ 8 ਮਾਰਚ 2026 ਨੂੰ ਖਤਮ ਹੋ ਗਿਆ ਸੀ ਅਤੇ ਉਹ ਛੁੱਟੀ 'ਤੇ ਚਲੇ ਗਏ ਸਨ, ਜਿਸ ਤੋਂ ਬਾਅਦ ਐਸ.ਐਸ.ਪੀ. ਦਾ ਅਸਥਾਈ ਚਾਰਜ ਐਸ.ਐਸ.ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਨੂੰ ਸੌਂਪ ਦਿੱਤਾ ਗਿਆ ਸੀ। ਐਸ.ਐਸ.ਪੀ. ਕੰਵਰਦੀਪ ਕੌਰ ਨੇ ਇਕ ਸਾਲ ਦੇ ਵਾਧੇ ਦੀ ਬੇਨਤੀ ਕਰਨ ਲਈ ਲਿਖਿਆ ਸੀ ਅਤੇ ਪੰਜਾਬ ਸਰਕਾਰ ਨੇ ਇਸ ਵਾਧੇ ਲਈ ਐਨ.ਓ.ਸੀ. ਦਿੱਤਾ ਸੀ। ਚੰਡੀਗੜ੍ਹ ਪ੍ਰਸ਼ਾਸਕ ਨੇ ਵੀ ਇਸ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਐਮ.ਐਚ.ਏ. ਨੇ ਐਸ.ਐਸ.ਪੀ. ਦੀ ਫਾਈਲ ਨੂੰ ਵੀ ਮਨਜ਼ੂਰੀ ਦੇ ਦਿੱਤੀ, ਪਰ ਫਾਈਲ ਪ੍ਰਧਾਨ ਮੰਤਰੀ ਦੇ ਡੈਸਕ ’ਤੇ ਪਹੁੰਚ ਗਈ, ਜਿਸ ਨੂੰ ਪ੍ਰਵਾਨਗੀ ਮਿਲਣ ਵਿਚ ਕੁਝ ਸਮਾਂ ਲੱਗਿਆ।