Chandigarh News : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ 22.72 ਲੱਖ ਦੀ ਠੱਗੀ
Chandigarh News :ਪੁਲਿਸ ਵਲੋਂ ਦੋਵੇਂ ਮਾਮਲਿਆਂ ’ਚ ਇੰਮੀਗੇਸ਼ਨ ਐਕਟ ਤਹਿਤ ਕੀਤਾ ਮਾਮਲਾ ਦਰਜ
Chandigarh News : ਚੰਡੀਗੜ੍ਹ- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦਾ ਧੰਦਾ ਵੱਡੇ ਪੱਧਰ 'ਤੇ ਵੱਧ ਫੁੱਲ ਰਿਹਾ ਹੈ।ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸਬਜ਼ਬਾਗ਼ ਦਿਖਾ ਕੇ ਮਿਹਨਤ ਦੀ ਕਮਾਈ ਠੱਗ ਰਹੀਆਂ ਹਨ। ਪਰ ਪੁਲਿਸ ਵਲੋਂ ਇਨ੍ਹਾਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਇਸੇ ਕਰਕੇ ਇੰਮੀਗ੍ਰੇਸ਼ਨ ਫ਼ਰਮਾਂ ਵਲੋਂ ਜਗ੍ਹਾ- ਜਗ੍ਹਾ ਬੋਰਡ ਲਗਾ ਕੇ ਖੁੱਲੀ ਲੁੱਟ ਕਰਨਾ ਜਾਰੀ ਹੈ।ਇੰਮੀਗ੍ਰੇਸ਼ਨ ਕੰਪਨੀਆਂ ਵਲੋਂ ਲੁੱਟ ਦੇ ਆਏ ਦਿਨ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।
ਇਹ ਵੀ ਪੜੋ:Giddarbaha News : ਗਿੱਦੜਬਾਹਾ ’ਚ ਤਲਾਬ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਹੋਈ ਮੌਤ
ਇਸ ਸਬੰਧੀ ਨਿਕੇਤ, ਜ਼ਿਲ੍ਹਾ ਰੋਪੜ ਪੰਜਾਬ ਨੇ ਪੁਲਿਸ ਥਾਣਾ 17, ਚੰਡੀਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੰਮੀਗ੍ਰੇਸ਼ਨ ਫ਼ਰਮ ਸੇਵਾਇਰ ਕੰਸਲਟੈਂਟ, ਸੈਕਟਰ-17, ਚੰਡੀਗੜ੍ਹ ਦੇ ਮਾਲਕ ਦਵਿੰਦਰ ਸਿੰਘ ਉਰਫ਼ ਜਸਪ੍ਰੀਤ ਸਿੰਘ, ਯੁਵਰਾਜ ਸਿੰਘ ਉਰਫ਼ ਪ੍ਰੇਮਜੀਤ ਸਿੰਘ, ਰਮਨਦੀਪ ਸਿੰਘ ਢਿੱਲੋਂ ਅਤੇ ਹੋਰਾਂ ਨੇ ਉਸ ਨੂੰ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ ਮੁਹੱਈਆ ਕਰਵਾਉਣ ਦੇ ਨਾਂ 'ਤੇ 13,10,000 ਰੁਪਏ ਦੀ ਠੱਗੀ ਮਾਰੀ ਹੈ।
ਇਸੇ ਇੰਮੀਗ੍ਰੇਸ਼ਨ ਫ਼ਰਮ ਵਲੋਂ ਖੰਨਾ, ਲੁਧਿਆਣਾ ਦੇ ਪ੍ਰਿਯਾਂਬੂ ਨਾਲ ਵੀ ਵਿਦੇਸ਼ ਭੇਜਣ ਦੇ ਨਾਮ ’ਤੇ 9,62,523 ਰੁਪਏ ਦੀ ਠੱਗੀ ਮਾਰੀ ਗਈ ਹੈ। ਉਕਤ ਦੋਵੇਂ ਮਾਮਲਿਆਂ ’ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵਲੋਂ ਉਕਤ ਵਿਅਕਤੀਆਂ ਤੇ ਇੰਮੀਗੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
(For more news apart from name of sending abroad 22.72 lakh fraud committed in Chandigarh News in Punjabi, stay tuned to Rozana Spokesman)