Chandigarh School News: ਚੰਡੀਗੜ੍ਹ ਦੇ ਸਕੂਲ ਭਲਕੇ ਮੁੜ ਖੁਲ੍ਹਣਗੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh School News: ਸਿੰਗਲ ਸ਼ਿਫਟ ਵਾਲੇ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2.30 ਵਜੇ ਤਕ ਸਕੂਲ ’ਚ ਰਹਿਣਗੇ

Chandigarh Schools reopen from Jan 19

ਚੰਡੀਗੜ੍ਹ: ਯੂ ਟੀ ਸਕੂਲ ਸਿਖਿਆ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ 19 ਜਨਵਰੀ ਤੋਂ ਦੁਬਾਰਾ ਖੁੱਲ੍ਹਣਗੇ।  ਸਿੰਗਲ ਸ਼ਿਫਟ ਵਾਲੇ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2.30 ਵਜੇ ਤਕ ਸਕੂਲ ’ਚ ਰਹਿਣਗੇ ਜਦੋਂ ਕਿ ਸਟਾਫ ਦਾ ਸਮਾਂ ਸਵੇਰੇ 8.45 ਤੋਂ ਦੁਪਹਿਰ 2.45 ਵਜੇ ਤਕ ਹੋਵੇਗਾ।

 ਡਬਲ ਸ਼ਿਫਟ ’ਚ ਵਿਦਿਆਰਥੀ ਸਵੇਰ ਦੀ ਸ਼ਿਫਟ ’ਚ (6ਵੀਂ ਤੋਂ ਉੱਪਰ ਵਾਲੀਆਂ ਕਲਾਸਾਂ) ਸਵੇਰੇ 9 ਵਜੇ ਤੋਂ ਦੁਪਹਿਰ 1.45 ਵਜੇ ਤੱਕ ਅਤੇ ਸਟਾਫ ਸਵੇਰੇ 8.45 ਤੋਂ ਦੁਪਹਿਰ 2.45 ਵਜੇ ਤਕ ਰਹੇਗਾ।  

ਸ਼ਾਮ ਦੀ ਸ਼ਿਫਟ ’ਚ ਪਹਿਲੀ ਤੋਂ 5 ਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀ ਦੁਪਹਿਰ 1.15 ਤੋਂ ਸ਼ਾਮ ਸ਼ਾਮ 4.30 ਵਜੇ ਤਕ ਜਦੋਂਕਿ ਸਟਾਫ ਦਾ ਸਮਾਂ ਸਵੇਰੇ 10.40 ਤੋਂ ਸ਼ਾਮ 4.40 ਤਕ ਰਹੇਗਾ।  ਇਹ ਹੁਕਮ 23 ਜਨਵਰੀ ਤਕ ਜਾਰੀ ਰਹਿਣਗੇ।