PM Modi News: ਕੀ PM ਮੋਦੀ ਨੇ ਪਟਨਾ ਸਾਹਿਬ ਗੁਰੂਘਰ ’ਚ ਖ਼ਾਲੀ ਬਾਲਟੀ ’ਚੋਂ ਪਰੋਸਿਆ ਸੀ ਖਾਣਾ?
ਖ਼ਬਰ ਏਜੰਸੀ ਏਐਨਆਈ ਵਲੋਂ ਜਾਰੀ ਵੀਡੀਉ ਦੀ ਜਦੋਂ ਜਾਂਚ ਕੀਤੀ ਗਈ, ਤਾਂ ਇਹੋ ਪਤਾ ਲਗਾ ਕਿ ਪ੍ਰਧਾਨ ਮੰਤਰੀ ਜਿਹੜੀ ਬਾਲਟੀ ’ਚੋਂ ਖਾਣਾ ਪਰੋਸ ਰਹੇ ਹਨ, ਉਸ ਵਿਚ ਖੀਰ ਹੈ।
PM Modi News: ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਗੁਰਦਵਾਰਾ ਸਾਹਿਬ ਗਏ ਸਨ। ਉਥੇ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਲੰਗਰ ਵੀ ਪਰੋਸਿਆ ਸੀ। ਉਸ ਤੋਂ ਬਾਅਦ ਹੁਣ ਪੀਐਮ ਮੋਦੀ ਦੀ ਲੰਗਰ ਪਰੋਸਦਿਆਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਤਾਂ ਖ਼ਲੀ ਬਾਲਟੀ ਵਿਚੋਂ ਸੰਗਤ ਨੂੰ ਖਾਣਾ ਪਰੋਸ ਰਹੇ ਹਨ।
ਇਹ ਤਸਵੀਰ ਝੂਠੇ ਦਾਅਵੇ ਨਾਲ ਸੋਸ਼ਲ ਮੀਡੀਆ ’ਤੇ ਖ਼ੂਬ ਸ਼ੇਅਰ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ - ਪਿਛਲੇ 10 ਵਰਿ੍ਹਆਂ ਤੋਂ ਇਹੋ ਕੁਝ ਤਾਂ ਹੋ ਰਿਹਾ ਹੈ। ਕਾਲੀ ਬਾਲਟੀ ’ਚ ਖਾਲੀ ਕੜਛੀ ਡੁਬੋ ਕੇ ਖ਼ਾਲੀ ਥਾਲ ’ਚ ਖਾਣਾ ਪਰੋਸਣ ਦੀ ਫ਼ੋਟੋਜੈਨਿਕ ਨੌਟੰਕੀ। ਪੀਐਮ ਮੋਦੀ ਵਲੋਂ ਗੁਰੂਘਰ ’ਚ ਖਾਣਾ ਪਰੋਸਣ ਦੀ ਵੀਡੀਉ ਤੇ ਤਸਵੀਰਾਂ ਦੀ ਜਦੋਂ ਜਾਂਚ ਕੀਤੀ ਗਈ, ਤਾਂ ਇਹੋ ਤੱਥ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਝੂਠ ਹਨ। ਖ਼ਬਰ ਏਜੰਸੀ ਏਐਨਆਈ ਵਲੋਂ ਜਾਰੀ ਵੀਡੀਉ ਦੀ ਜਦੋਂ ਜਾਂਚ ਕੀਤੀ ਗਈ, ਤਾਂ ਇਹੋ ਪਤਾ ਲਗਾ ਕਿ ਪ੍ਰਧਾਨ ਮੰਤਰੀ ਜਿਹੜੀ ਬਾਲਟੀ ’ਚੋਂ ਖਾਣਾ ਪਰੋਸ ਰਹੇ ਹਨ, ਉਸ ਵਿਚ ਖੀਰ ਹੈ।