Gurmeet Singh Khaira: ਗੁਰਮੀਤ ਸਿੰਘ ਖਹਿਰਾ ਪੰਜਾਬ ਦੇ ਰਾਜਪਾਲ ਦੇ ਸੂਚਨਾ ਅਧਿਕਾਰੀ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Gurmeet Singh Khaira: ਖਹਿਰਾ ਨੇ ਅਪਣੀ ਨਵੀਂ ਤੈਨਾਤੀ ਬਾਅਦ ਪੰਜਾਬ ਰਾਜ ਭਵਨ ਵਿਚ ਅਪਣਾ ਅਹੁਦਾ ਵੀ ਸੰਭਾਲ ਲਿਆ ਹੈ।

Gurmeet Singh Khaira became the Information Officer of the Governor of Punjab

Gurmeet Singh Khaira became the Information Officer of the Governor of Punjab: ਸੂਚਨਾ  ਤੇ ਲੋਕ  ਸੰਪਰਕ ਵਿਭਾਗ ਪੰਜਾਬ ਦੇ ਸਕੱਤਰੇਤ ਵਿਚ ਸਥਿਤ ਮੁੱਖ ਦਫ਼ਤਰ ਵਿਚ ਤੈਨਾਤ ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ ਦੀ ਨਵੀਂ ਤੈਨਾਤੀ ਹੁਣ ਰਾਜਪਾਲ ਪੰਜਾਬ  ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਰਾਜ ਭਵਨ ਵਿਚ ਸੂਚਨਾ ਅਧਿਕਾਰੀ ਦੇ ਅਹੁਦੇ ਤੇ ਮੀਡੀਆ ਕਵਰੇਜ ਲਈ ਹੋ ਗਈ ਹੈ। ਇਸ ਸਬੰਧ ਵਿਚ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ।

ਖਹਿਰਾ  ਤੋਂ ਪਹਿਲਾਂ ਰੁਚੀ ਕਾਲੜਾ ਇਸ ਅਹੁਦੇ  ਤੇ ਤੈਨਾਤ ਸਨ ਜੋ ਹੁਣ ਵਾਪਸ ਵਿਭਾਗ ਦੇ ਮੁੱਖ ਦਫ਼ਤਰ ਪ੍ਰੈਸ ਸ਼ਾਖਾ ਵਿਚ ਸੂਚਨਾ ਤੇ ਲੋਕ ਸੰਪਰਕ  ਅਫ਼ਸਰ ਦੇ ਅਹੁਦੇ ’ਤੇ ਪਰਤ ਆਏ ਹਨ। ਖਹਿਰਾ ਨੇ ਅਪਣੀ ਨਵੀਂ ਤੈਨਾਤੀ ਬਾਅਦ ਪੰਜਾਬ ਰਾਜ ਭਵਨ ਵਿਚ ਅਪਣਾ ਅਹੁਦਾ ਵੀ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਰਾਜ ਭਵਨ ਵਿਚ ਇਸ ਅਹੁਦੇ ਤੇ ਵਾਰੋਂ ਵਾਰੀ ਸੂਚਨਾ ਅਧਿਕਾਰੀਆਂ ਦੀ ਤੈਨਾਤੀ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਿਚੋਂ ਹੀ ਕੀਤੀ ਜਾਂਦੀ ਹੈ।