Hospital Gas Leak : ਚੰਡੀਗੜ੍ਹ ਦੇ ਇਕ ਵੱਡੇ ਹਸਪਤਾਲ 'ਚ ਗੈਸ ਲੀਕ, ਮਚਿਆ ਹੜਕੰਪ, ਘਬਰਾਏ ਲੋਕ
ਗੈਸ ਲੀਕ ਹੋਣ ਤੋਂ ਬਾਅਦ ਲੋਕ ਘਬਰਾ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Gas leak in a big hospital in Chandigarh
Hospital Gas Leak : ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਚਾਨਕ ਕਲੋਰੀਨ ਗੈਸ ਲੀਕ ਹੋ ਗਈ। ਘਟਨਾ ਸਵੇਰੇ 8 ਵਜੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਹਸਪਤਾਲ ਕੰਪਲੈਕਸ ਵਿੱਚ ਬਣੇ ਟਿਊਬਵੈੱਲ ਨੇੜੇ ਕਲੋਰੀਨ ਗੈਸ ਲੀਕ ਹੋ ਗਈ। ਇਸ ਘਟਨਾ ਨਾਲ ਭਗਦੜ ਮੱਚ ਗਈ।
ਹਸਪਤਾਲ ਦੇ ਸਟਾਫ਼ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਅਤੇ ਪੀ.ਸੀ.ਆਈ. ਨੂੰ ਸੂਚਨਾ ਦਿੱਤੀ। ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਗੈਸ ਲੀਕ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਤੁਰੰਤ ਕਲੋਰੀਨ ਗੈਸ ਸਿਲੰਡਰ ਨੂੰ ਬੰਦ ਕਰਵਾ ਦਿੱਤਾ ਅਤੇ ਕਿਸੇ ਵੀ ਵੱਡੇ ਹਾਦਸੇ ਤੋਂ ਟਲ ਗਿਆ |
(For more news apart from Gas leak in a big hospital in Chandigarh, stay tuned to Rozana Spokesman)