ਤੇਜ਼ ਰਫ਼ਤਾਰ ਕਾਰ ਚਾਲਕ ਨੇ 8 ਸਾਲਾ ਬੱਚੀ ਨੂੰ ਮਾਰੀ ਟੱਕਰ, ਇਲਾਜ ਦੌਰਾਨ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਵੱਡਾ ਹਾਦਸਾ

A speeding car driver hit an 8-year-old girl, she died during treatment

ਚੰਡੀਗੜ੍ਹ: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਵੱਡਾ ਹਾਦਸਾ ਵਾਪਰ ਗਿਆ ਹੈ। ਤੇਜ ਰਫ਼ਤਾਰ ਕਾਰ ਚਾਲਕ ਨੇ 8 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ 'ਚ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਮੋਹਾਲੀ ਨੂੰ ਜਾ ਰਹੇ ਅਣਪਛਾਤੇ ਕਾਰ ਚਾਲਕ ਨੇ ਬੱਚੀ ਨੂੰ ਦਰੜ ਦਿੱਤਾ ਹੈ। ਮ੍ਰਿਤਕ ਸੰਜਨਾ ਆਦਰਸ਼ ਕਲੋਨੀ ਸੈਕਟਰ-54 ਚੰਡੀਗੜ੍ਹ 'ਚ ਰਹਿੰਦੀ ਸੀ।