ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖਤਮ; ਭਲਕੇ 19 ਦਸੰਬਰ ਤੋਂ ਮੁੜ ਸ਼ੁਰੂ ਹੋਵੇਗਾ ਅਦਾਲਤੀ ਕੰਮਕਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਬਾਰ ਐਸੋਸੀਏਸ਼ਨ ਦੀ 'ਜਨਰਲ ਹਾਊਸ ਮੀਟਿੰਗ' ਵਿੱਚ ਲਿਆ ਗਿਆ।

Lawyers' strike in High Court ends; Court work to resume tomorrow, December 19

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲੀ ਆ ਰਹੀ ਵਕੀਲਾਂ ਦੀ ਹੜਤਾਲ ਖਤਮ ਹੋ ਗਈ ਹੈ। ਹਾਈਕੋਰਟ ਬਾਰ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਭਲਕੇ, ਯਾਨੀ 19 ਦਸੰਬਰ (ਸ਼ੁੱਕਰਵਾਰ) ਤੋਂ ਵਕੀਲ ਅਦਾਲਤੀ ਕੰਮਕਾਜ (Work Resume) ਸ਼ੁਰੂ ਕਰ ਦੇਣਗੇ।
ਜਨਰਲ ਹਾਊਸ ਮੀਟਿੰਗ 'ਚ ਲਿਆ ਫੈਸਲਾ
ਇਹ ਫੈਸਲਾ ਅੱਜ (18 ਦਸੰਬਰ) ਦੁਪਹਿਰ 1:00 ਵਜੇ ਹੋਈ ਬਾਰ ਐਸੋਸੀਏਸ਼ਨ ਦੀ 'ਜਨਰਲ ਹਾਊਸ ਮੀਟਿੰਗ' ਵਿੱਚ ਲਿਆ ਗਿਆ। ਮੀਟਿੰਗ ਵਿੱਚ ਮੌਜੂਦਾ ਹਾਲਾਤਾਂ ਅਤੇ ਪੁਲਿਸ ਕਾਰਵਾਈ 'ਤੇ ਵਿਚਾਰ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਕੰਮ 'ਤੇ ਪਰਤਣ ਦੀ ਸਹਿਮਤੀ ਬਣੀ।
ਪੁਲਿਸ ਨੇ ਦਰਜ ਕੀਤੀ FIR
ਬਾਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਮੁਤਾਬਕ, ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਦੇ ਹੋਏ ਪੰਜਾਬ ਪੁਲਿਸ ਨੇ ਹਿਸਾਰ CIA-1 ਦੇ ਮੁਲਾਜ਼ਮਾਂ ਖਿਲਾਫ਼ FIR ਦਰਜ ਕਰ ਲਈ ਹੈ। ਹਾਲਾਂਕਿ, ਇਹ FIR ਫਿਲਹਾਲ 'ਅਣਪਛਾਤੇ ਵਿਅਕਤੀਆਂ' (Unknown Persons) ਖਿਲਾਫ਼ ਦਰਜ ਕੀਤੀ ਗਈ ਹੈ।

ਬਾਰ ਐਸੋਸੀਏਸ਼ਨ ਨੇ ਪ੍ਰਸ਼ਾਸਨ ਕੋਲ ਮੰਗ ਰੱਖੀ ਹੈ ਕਿ FIR ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਨਾਮ ਜਲਦ ਸ਼ਾਮਲ ਕੀਤੇ ਜਾਣ, ਢੁਕਵੀਆਂ ਧਾਰਾਵਾਂ ਲਗਾਈਆਂ ਜਾਣ ਅਤੇ ਸਬੰਧਤ SHO ਨੂੰ ਮੁਅੱਤਲ ਕੀਤਾ ਜਾਵੇ। ਸਮਰੱਥ ਅਧਿਕਾਰੀਆਂ ਵੱਲੋਂ ਜਲਦ ਕਾਰਵਾਈ ਦੇ ਭਰੋਸੇ ਮਗਰੋਂ ਵਕੀਲਾਂ ਨੇ ਹੜਤਾਲ ਵਾਪਸ ਲੈ ਲਈ ਹੈ।