Chandigarh PGI Fire News :ਚੰਡੀਗੜ੍ਹ ਪੀਜੀਆਈ ਦੇ ਆਰਥੋ ਵਿਭਾਗ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕਰੀਬ ਡੇਢ ਘੰਟੇ ਬਾਅਦ ਅੱਗ ’ਤੇ ਪਾਇਆ ਕਾਬੂ, ਬੇਸਮੈਂਟ ’ਚ ਰੱਖੀਆਂ ਕਰੀਬ 50 ਬੈਟਰੀਆਂ ਸੜ ਗਈਆਂ

Fire broke out in Chandigarh PGI

Chandigarh PGI Fire News :ਚੰਡੀਗੜ੍ਹ ਪੀਜੀਆਈ ਦੀ ਚੌਥੀ ਮੰਜ਼ਿਲ ’ਤੇ ਸਥਿਤ ਆਰਥੋ ਵਿਭਾਗ ’ਚ ਮੰਗਲਵਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਖੁਸ਼ਕਿਸਮਤੀ ਹੈ ਕਿ ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪੀਜੀਆਈ ਚੌਕੀ ਪੁਲਿਸ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ, ਜਿਸ ’ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ। ਇਸ ਦੌਰਾਨ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।

ਇਹ ਵੀ ਪੜੋ:OTTAWA NEWS: ਕੈਨੇਡਾ ’ਚ ਕਤਲ ਕੀਤੇ ਗਏ 6 ਲੋਕਾਂ ਦਾ ਹੋਇਆ ਅੰਤਿਮ ਸੰਸਕਾਰ


ਜਾਣਕਾਰੀ ਅਨੁਸਾਰ ਚੌਥੀ ਮੰਜ਼ਿਲ ’ਤੇ ਅੱਗ ਲੱਗਣ ਦੇ ਸਮੇਂ ਨੂੰ ਦੇਖਦੇ ਹੋਏ ਲੋਕਾਂ ਨੂੰ ਤੁਰੰਤ ਆਰਥੋ ਵਿਭਾਗ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਾਂ ਦੇਖਦੇ ਹੀ ਦੇਖਦੇ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੀ ਬੇਸਮੈਂਟ ਵਿੱਚ ਅੱਗ ਲੱਗ ਗਈ ਸੀ। ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਸੋਮਵਾਰ ਸੀ ਅਤੇ ਵੱਡੀ ਗਿਣਤੀ ਵਿੱਚ ਮਰੀਜ਼ ਆਏ ਹੋਏ ਸਨ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪੂਰੇ ਇਲਾਕੇ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ।

ਇਹ ਵੀ ਪੜੋ:Moga Road Accident News : ਮੋਗਾ ’ਚ ਸੜਕ ਹਾਦਸੇ ’ਚ ਟੈਂਪੂ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ  


ਇਸ ਦੌਰਾਨ ਉਥੇ ਧੂੰਆਂ ਭਰਨਾ ਸ਼ੁਰੂ ਹੋ ਗਿਆ ਅਤੇ ਸੈਂਟਰ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਕਰੀਬ ਡੇਢ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਵਿੱਚ ਬੇਸਮੈਂਟ ਵਿੱਚ ਰੱਖੀਆਂ ਕਰੀਬ 50 ਬੈਟਰੀਆਂ ਸੜ ਗਈਆਂ। 

ਇਹ ਵੀ ਪੜੋ:Chandigarh News : ਜਾਅਲੀ ਵੈੱਬਸਾਈਟ ਖੋਲ੍ਹ ਨੌਕਰੀ ਦੇ ਆਫਰ ਲੈਟਰ ਭੇਜ ਤਿੰਨ ਧੋਖੇਬਾਜ਼ ਮਾਰਦੇ ਸੀ ਲੱਖਾਂ ਦੀ ਠੱਗੀ   

 (For more news apart from Fire broke out in Chandigarh PGI due to short circuit News in Punjabi, stay tuned to Rozana Spokesman) Punjab News Today,