ASEES NGO ਤੇ Shiksha Sab Ke Liye NGO ਨੇ ਗ਼ਰੀਬ ਬੱਚਿਆਂ ਦੀ ਕੀਤੀ ਮਦਦ
200 ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ ਵਾਲੀਆਂ ਚੀਜ਼ਾਂ ਵੰਡੀਆਂ
ਚੰਡੀਗੜ੍ਹ: ਚੰਡੀਗੜ੍ਹ ਦੀ ਸਮਾਜ ਸੇਵੀ ਸੰਸਥਾ ASEES NGO ਹਮੇਸ਼ਾ ਗ਼ਰੀਬ ਬੱਚਿਆਂ ਦੀ ਪੜ੍ਹਾਈ ਤੇ ਬੇਸਿਕ ਸਹੂਲਤਾਂ ਲਈ ਕਾਫੀ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਹੁਣ ASEES NGO ਅਤੇ Shiksha Sab Ke Liye NGO ਦੇ ਮੈਂਬਰ ਨੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਇਹ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਹਾਲ ਹੀ ਵਿੱਚ ਮਹਾਰਿਸ਼ੀ ਦਯਾਨੰਦ ਬਾਲ ਆਸ਼ਰਮ ਨਾਲ ਇੱਕ ਸਹਿਯੋਗ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਕੀਤੀ ਹੈ। ਸੰਸਥਾ ਦੇ ਹਰਮਨ ਸਿੰਘ ਖੁਰਾਨਾ ਨੇ ਕਿਹਾ ਹੈ ਕਿ ਬੱਚਿਆ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਾਂਗੇ।
ਸਮਾਜ ਸੇਵੀ ਸੰਸਥਾ ਨੇ ਦੱਸਿਆ ਹੈ ਕਿ ਝੁੱਗੀ-ਝੌਂਪੜੀ ਵਾਲੇ ਖੇਤਰ ਵਿੱਚ ਰਹਿਣ ਵਾਲੇ ਲਗਭਗ 200 ਬੱਚਿਆਂ ਨੂੰ ਸਟੇਸ਼ਨਰੀ ਅਤੇ ਜ਼ਰੂਰੀ ਖਾਣ ਵਾਲੀਆਂ ਚੀਜ਼ਾਂ ਦਾਨ ਕੀਤੀਆਂ। ਸਾਇਰਾਹ ਚਾਹਲ ਨੇ ਕਿਹਾ ਹੈ ਕਿ ਇਹ ਪਹਿਲ ਸਾਡੇ ਸਾਂਝੇ ਵਿਸ਼ਵਾਸ ਦੁਆਰਾ ਚਲਾਈ ਗਈ ਸੀ ਕਿ ਹਰ ਬੱਚਾ ਸਿੱਖਿਆ ਅਤੇ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਦਾ ਹੱਕਦਾਰ ਹੈ।
ਐਨਜੀਓ ਵੱਲੋਂ ਬੱਚਿਆਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਸੰਸਥਾ ਦਾ ਮੁੱਖ ਉਦੇਸ਼ ਹੈ ਕਿ ਸਿੱਖਿਆ ਨੂੰ ਹਰ ਬੱਚੇ ਤੱਕ ਪਹੁੰਚਾਉਣਾ ਹੈ।