Chandigarh News : ਪੰਜਾਬ ਰਾਜ ਸੂਚਨਾ ਕਮਿਸ਼ਨ 21 ਫਰਵਰੀ ਨੂੰ ਮਨਾਏਗਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ: ਇੰਦਰਪਾਲ ਸਿੰਘ
Chandigarh News : ਮਾਤ ਭਾਸ਼ਾਵਾਂ ਨੂੰ ਸਮਰਪਿਤ ਇੱਕ ਦਸਤਾਵੇਜ਼ੀ ਫ਼ਿਲਮ ਅਤੇ ਚਿੱਤਰ ਪੇਸ਼ਕਾਰੀ ਦਾ ਕੀਤਾ ਜਾਵੇਗਾ ਉਦਘਾਟਨ
Chandigarh News in Punjabi : ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ 21 ਫਰਵਰੀ, 2025 ਨੂੰ ਦੁਪਹਿਰ 3 ਵਜੇ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ -2025 ਮਨਾਇਆ ਜਾਵੇਗਾ।
ਮੁੱਖ ਰਾਜ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ- 2025 ਦੇ ਜਸ਼ਨਾਂ ਦੇ ਹਿੱਸੇ ਵਜੋਂ ਮਾਤ ਭਾਸ਼ਾਵਾਂ ਨੂੰ ਸਮਰਪਿਤ ਇੱਕ ਦਸਤਾਵੇਜ਼ੀ ਫ਼ਿਲਮ ਅਤੇ ਚਿੱਤਰ ਪੇਸ਼ਕਾਰੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਸਮਾਗਮ ਦਾ ਉਦੇਸ਼ ਭਾਸ਼ਾਈ ਵਿਭਿੰਨਤਾ ਦੀ ਮਹੱਤਤਾ ਅਤੇ ਮੂਲ ਭਾਸ਼ਾਵਾਂ ਦੀ ਸੰਭਾਲ ਨੂੰ ਉਜਾਗਰ ਕਰਨਾ ਹੈ।
ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਸਾਰੇ ਭਾਈਵਾਲਾਂ ਅਤੇ ਭਾਸ਼ਾ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਅਤੇ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਚਾਰ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਹੈ।
(For more news apart from Punjab State Information Commission celebrate International Mother Language Day on February 21: Inderpal Singh News in Punjabi, stay tuned to Rozana Spokesman)