Chitkara University News : ਚਿਤਕਾਰਾ ਯੂਨੀਵਰਸਿਟੀ ਅਤੇ ਬੀ ਆਰ ਫੋਕ ਕਲਚਰਲ ਕਲੱਬ ਨੇ ਜਿੱਤਿਆ ਲੁੱਡੀ ਅਤੇ ਭੰਗੜਾ ਕੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chitkara University News : ਕੁੜੀਆਂ ਦੇ ਭੰਗੜੇ ’ਚ ਚਿਤਕਾਰਾ ਯੂਨੀਵਰਸਿਟੀ ਨੇ ਪਹਿਲਾ, ਅਣਖੀ ਮੁਟਿਆਰ ਟੀਮ ਨੇ ਦੂਜਾ ਅਤੇ ਉਡਾਰੀਆਂ ਦਿੱਲੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ

Winning teams getting the trophy

Chitkara University  News : ਚੰਡੀਗੜ੍ਹ, ਜੁਗਨੀ ਕਲਚਰਲ ਐਂਡ ਯੂਥ ਕਲੱਬ ਐੱਸ.ਏ.ਐੱਸ. ਨਗਰ ਅਤੇ ਵਿਰਾਸਤ-ਏ-ਕਲਚਰਲ ਫੋਕ ਕਲੱਬ ਦੋਰਾਹਾ ਵੱਲੋਂ ਲੋਕ ਨਾਚ ਮੁਕਾਬਲਿਆਂ ਵਿੱਚ ਚਿਤਕਾਰਾ ਯੂਨੀਵਰਸਿਟੀ ਨੇ ਲੁੱਡੀ ਅਤੇ ਕੁੜੀਆਂ ਦਾ ਭੰਗੜਾ ਅਤੇ ਬੀ.ਆਰ. ਫੋਕ ਕਲਚਰਲ ਕਲੱਬ ਚੰਡੀਗੜ੍ਹ ਨੇ ਮੁੰਡਿਆਂ ਦੇ ਭੰਗੜੇ ਦਾ ਕੱਪ ਜਿੱਤਿਆ।

ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਕਰਵਾਏ ਦੋਰਾਹਾ ਭੰਗੜਾ ਅਤੇ ਲੁੱਡੀ ਕੱਪ ਵਿੱਚ ਉਤਰ ਭਾਰਤ ਦੀਆਂ 21 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਮੁੰਡਿਆਂ ਦੇ ਭੰਗੜੇ ਵਿਚ 11, ਲੁੱਡੀ ਵਿੱਚ 7 ਅਤੇ ਕੁੜੀਆਂ ਦੇ ਭੰਗੜੇ ਵਿੱਚ 3 ਟੀਮਾਂ ਨੇ ਹਿੱਸਾ ਲਿਆ।

ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਨੀਰੂ ਕਟਿਆਲ ਨੇ ਕੀਤੀ। ਉਨ੍ਹਾਂ ਜੁਗਨੀ ਕਲੱਬ ਅਤੇ ਦੋਰਾਹਾ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਵਾਉਣੇ ਰਹਿਣਾ ਚਾਹੀਦਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਰਾਸਤ-ਏ-ਕਲਚਰਲ ਫੋਕ ਕਲੱਬ ਦੋਰਾਹਾ ਦੇ ਪ੍ਰਧਾਨ ਹਰਮਨ ਰਤਨ, ਮੀਤ ਪ੍ਰਧਾਨ ਇਕਬਾਲ ਸਿੰਘ, ਜਨਰਲ ਸਕੱਤਰ ਹਰਪ੍ਰੀਤ ਕਟਾਣੀ ਅਤੇ ਜੁਗਨੀ ਕਲਚਰਲ ਐਂਡ ਯੂਥ ਕਲੱਬ ਐਸ.ਏ.ਐਸ. ਨਗਰ ਦੇ ਪ੍ਰਧਾਨ ਸਟੇਟ ਐਵਾਰਡੀ ਦਵਿੰਦਰ ਸਿੰਘ ਜੁਗਨੀ,  ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ, ਮੀਤ ਪ੍ਰਧਾਨ ਨਰੇਸ਼ ਕੁਮਾਰ, ਵਿੱਤ ਸਕੱਤਰ ਰੁਪਿੰਦਰ ਪਾਲ ਸਿੰਘ, ਸੰਯੁਕਤ ਸਕੱਤਰ ਲਖਵੀਰ ਸਿੰਘ, ਮੈਂਬਰ ਗੁਰਮੀਤ ਕੁਲਾਰ, ਸੁਖਬੀਰ ਸਿੰਘ ਤੇ ਸੋਨੂੰ ਵੀ ਹਾਜ਼ਰ ਸਨ।

(For more news apart from Chitkara University and BR Folk Cultural Club won Ludi and Bhangra Cup News in Punjabi, stay tuned to Rozana Spokesman)