Chandigarh Fancy Numbers: ਰਜਿਸਟਰੇਸ਼ਨ ਅਤੇ ਲਾਈਸੈਂਸਿੰਗ ਅਥਾਰਟੀ ਨੇ ਫੈਂਸੀ ਨੰਬਰਾਂ ਦੀ ਕੀਤੀ ਨਿਲਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

0001 ਨੰਬਰ 31 ਲੱਖ ਰੁਪਏ ਵਿੱਚ ਹੋਇਆ ਨਿਲਾਮ

Chandigarh Fancy Numbers: Registration and Licensing Authority auctions fancy numbers

Chandigarh Fancy Numbers: ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ ਸੀਐਚ01 ਸੀ ਜੈਡ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ। ਜਿਸ ਵਿੱਚ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਨਿਲਾਮੀ ਤੋਂ ਰਜਿਸਟਰੇਸ਼ਨ ਅਤੇ ਲਾਈਸੈਂਸਿੰਗ ਅਥਾਰਟੀ ਯੂਟੀ ਚੰਡੀਗੜ੍ਹ ਨੂੰ 2,94,21,000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।  ਰਜਿਸਟਰੇਸ਼ਨ ਨੰਬਰ ਸੀਐਚ01ਸੀਜੈੱਡ0001 31 ਲੱਖ ਰੁਪਏ ਵਿੱਚ ਨਿਲਾਮ ਹੋਇਆ।

ਜਦ ਕਿ 0007 ਸੀਰੀਜ਼ ਵਾਲਾ ਨੰਬਰ 13 ਲੱਖ 60 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸ ਤੋਂ ਇਲਾਵਾ 9999 ਨੰਬਰ 9 ਲੱਖ 40 ਹਜ਼ਾਰ ਰੁਪਏ ਚ ਨਿਲਾਮ ਹੋਇਆ। ਇਸੇ ਤਰਾਂ 0009 ਨੰਬਰ 9 ਲੱਖ 17 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਜਦ ਕਿ 0003 ਨੰਬਰ 7 ਲੱਖ 73 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ 0005 ਨੰਬਰ 7 ਲੱਖ 66 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0008 ਨੰਬਰ 6 ਲੱਖ 39 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0006 ਨੰਬਰ 5 ਲੱਖ 26 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। 0010 ਨੰਬਰ 5 ਲੱਖ 50 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸੇ ਤਰ੍ਹਾਂ 1000 ਨੰਬਰ 4 ਲੱਖ 22 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ।