ਮੁਅੱਤਲ DIG Bhullar ਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਬੈਂਕ ਖਾਤੇ ਹੋਣਗੇ ਡੀ-ਫ੍ਰੀਜ਼

ਏਜੰਸੀ

ਖ਼ਬਰਾਂ, ਚੰਡੀਗੜ੍ਹ

CBI ਨੇ ਕੋਰਟ ’ਚ ਨਹੀਂ ਪ੍ਰਗਟਾਇਆ ਇਤਰਾਜ਼, 8 ਨੂੰ ਹੋਵੇਗਾ ਅੰਤਮ ਫ਼ੈਸਲਾ

Five Bank Accounts of Suspended DIG Bhullar and His Family to be Unfrozen Latest News in Punjabi

Five Bank Accounts of Suspended DIG Bhullar and His Family to be Unfrozen Latest News in Punjabi ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰ ਦਿੱਤਾ ਜਾਵੇਗਾ। 

ਦੱਸ ਦਈਏ ਕਿ ਸੀ.ਬੀ.ਆਈ. ਨੇ ਪਿਛਲੇ ਮਹੀਨੇ ਭੁੱਲਰ ਤੇ ਉਨ੍ਹਾਂ ਦੇ ਸਾਥੀ ਵਿਚੌਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਰਿਸ਼ਵਤ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਸੀ.ਬੀ.ਆਈ. ਨੇ ਜਾਂਚ ਦੌਰਾਨ ਭੁੱਲਰ ਦੇ ਪਰਿਵਾਰ ਦੇ ਅੱਠ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ। ਇਨ੍ਹਾਂ ’ਚ ਉਨ੍ਹਾਂ ਦਾ ਤੇ ਪੁੱਤਰ ਦਾ ਸੈਲਰੀ ਅਕਾਊਂਟ, ਪਿਤਾ ਦਾ ਪੈਨਸ਼ਨ ਅਕਾਊਂਟ ਤੇ ਹੋਰ ਖਾਤੇ ਸ਼ਾਮਲ ਹਨ। ਫ੍ਰੀਜ਼ ਕੀਤੇ ਜਾਣ ਕਾਰਨ ਇਨ੍ਹਾਂ ਖਾਤਿਆਂ ਤੋਂ ਲੈਣ-ਦੇਣ ਨਹੀਂ ਹੋ ਪਾ ਰਿਹਾ ਸੀ। ਇਸ ਕਾਰਨ ਭੁੱਲਰ ਦੇ ਵਕੀਲ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ’ਤੇ ਵੀਰਵਾਰ ਨੂੰ ਸੀ.ਬੀ.ਆਈ. ਨੇ ਜਵਾਬ ਦਾਇਰ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪੰਜ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕੀਤੇ ਜਾਣ ਤੋਂ ਕੋਈ ਇਤਰਾਜ਼ ਨਹੀਂ ਹੈ। ਇਨ੍ਹਾਂ ’ਚ ਭੁੱਲਰ ਤੇ ਉਨ੍ਹਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ, ਪਿਤਾ ਦਾ ਪੈਨਸ਼ਨ ਅਕਾਊਂਟ ਤੇ ਦੋ ਜੁਆਇੰਟ ਖਾਤੇ ਸ਼ਾਮਲ ਹਨ। ਹਾਲਾਂਕਿ ਸੀ.ਬੀ.ਆਈ. ਨੇ ਤਿੰਨ ਬੈਂਕ ਖਾਤਿਆਂ ਨੂੰ ਸ਼ੱਕੀ ਦੱਸਦਿਆਂ ਉਨ੍ਹਾਂ ਨੂੰ ਡੀ-ਫ੍ਰੀਜ਼ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। 

ਜ਼ਿਕਰਯੋਗ ਹੈ ਕਿ ਭੁੱਲਰ ਦੇ ਬੈਂਕ ਖਾਤਿਆਂ ਨੂੰ ਲੈ ਕੇ ਦਾਇਰ ਅਰਜ਼ੀ ’ਤੇ ਹੁਣ 8 ਦਸੰਬਰ ਨੂੰ ਫ਼ੈਸਲਾ ਹੋਵੇਗਾ। ਇਸ ਤੋਂ ਇਲਾਵਾ ਵੀਰਵਾਰ ਨੂੰ ਭੁੱਲਰ ਤੇ ਕ੍ਰਿਸ਼ਨੂ ਸ਼ਾਰਦਾ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੋਰਟ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਭੁੱਲਰ ਨੂੰ ਪਿਛਲੇ ਮਹੀਨੇ ਸੀ.ਬੀ.ਆਈ. ਨੇ ਰਿਸ਼ਵਤ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।

ਸੀ.ਬੀ.ਆਈ. ਨੂੰ ਜਾਂਚ ਦੌਰਾਨ ਭੁੱਲਰ ਦੇ ਘਰੋਂ ਸਾਢੇ ਸੱਤ ਕਰੋੜ ਰੁਪਏ ਦੀ ਨਕਦੀ ਮਿਲੀ ਸੀ। ਇਹ ਨਕਦੀ ਪਿਛਲੇ ਇਕ ਮਹੀਨੇ ਤੋਂ ਸੀ.ਬੀ.ਆਈ. ਦਫ਼ਤਰ ਦੇ ਮਾਲਖਾਨੇ ’ਚ ਪਈ ਹੈ। ਸੀ.ਬੀ.ਆਈ. ਨੇ ਇਸ ਨੂੰ ਬੈਂਕ ਖਾਤੇ ’ਚ ਜਮ੍ਹਾਂ ਕਰਾਉਣ ਲਈ ਕੋਰਟ ’ਚ ਅਰਜ਼ੀ ਦਾਇਰ ਕੀਤੀ। ਇਸ ’ਤੇ ਭੁੱਲਰ ਦੇ ਵਕੀਲ ਨੇ ਇਤਰਾਜ਼ ਨਹੀਂ ਕੀਤਾ। ਅਜਿਹੇ ’ਚ ਭੁੱਲਰ ਦੇ ਘਰੋਂ ਮਿਲੇ ਨੋਟਾਂ ਦੇ ਢੇਰ ਹੁਣ ਬੈਂਕ ਖਾਤੇ ’ਚ ਜਮ੍ਹਾਂ ਹੋ ਜਾਣਗੇ।