ਚੰਡੀਗੜ੍ਹ ’ਚ ਪੋਤੇ-ਪੋਤੀਆਂ ਨੇ ਦਾਦੇ-ਦਾਦੀਆਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

14,800 ਬਜ਼ੁਰਗਾਂ ਨੇ ਦਿੱਤੀ ਪ੍ਰੀਖਿਆ

Grandchildren teach grandparents to read and write in Chandigarh

ਚੰਡੀਗੜ੍ਹ : ਚੰਡੀਗੜ੍ਹ ਵਿਚ ਐਤਵਾਰ ਨੂੰ ਉਸ ਵੇਲੇ ਇਕ ਦਿਲ ਨੂੰ ਛੂਹ ਲੈਣ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਬੱਚੇ ਆਪਣੇ ਦਾਦੇ-ਦਾਦੀਆਂ ਨੂੰ ਲੈ ਸਕੂਲ ਆਏ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਆਪਣਾ ਨਾਮ ਲਿਖਣਾ, ਜੋੜ, ਘਟਾਓ ਸਿਖਾਉਣ ਦੇ ਨਾਲ-ਨਾਲ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ। ਕੁੱਝ ਬੱਚਿਆਂ ਨੇ ਤਾਂ ਆਪਣੇ ਦਾਦੇ-ਦਾਦੀਆਂ ਨੂੰ ਕਿਹਾ ਕਿ ਚੰਗੇ ਨੰਬਰ ਲਿਆਓ, ਸ਼ਾਮ ਨੂੰ ਪਾਰਟੀ ਅਸੀਂ ਦਿਆਂਗੇ।

ਜਿਕਰਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ’ਚ ਐਤਵਾਰ ਨੂੰ ਨਵਭਾਰਤ ਸਾਖਰਤਾ ਪ੍ਰੋਗਰਾਮ ਦੇ ਤਹਿਤ ਇਕ ਪ੍ਰੀਖਿਆ ਕਰਵਾਈ ਗਈ ਸੀ। ਜਿਸ ਦਾ ਮੁੱਖ ਮਕਸਦ ਬੱਚਿਆਂ ਦੇ ਬਜ਼ੁਰਗ ਮਾਪਿਆਂ ਨੂੰ ਮੁੱਢਲੀ ਸਾਖਰਤਾ ਤੋਂ ਜਾਣੂ ਕਰਵਾਉਣਾ ਸੀ। 15300 ਮਾਪਿਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਇਆ ਗਿਆ ਸੀ ਜਦਕਿ 14800 ਬਜ਼ੁਰਗਾਂ ਨੇ ਪ੍ਰੀਖਿਆ ਵਿਚ  ਹਿੱਸਾ ਲਿਆ। ਇਹ ਕੇਵਲ ਅੰਕ ਪਾਉਣ ਦੀ ਪ੍ਰੀਖਿਆ ਨਹੀਂ ਸੀ, ਬਲਕਿ ਸਿੱਖਣ ਅਤੇ ਬੱਚਿਆਂ ਨਾਲ ਪਿਆਰ ਸਾਂਝਾ ਕਰਨ ਦਾ ਯਾਦਗਾਰ ਮੌਕਾ ਰਿਹਾ।