AAP-Congress: ਕਾਂਗਰਸ ਲਈ ਚੰਡੀਗੜ੍ਹ ਸੀਟ ਖਾਲੀ ਕਰੇਗੀ 'ਆਪ', ਜਲਦ ਹੋ ਸਕਦਾ ਹੈ ਐਲਾਨ

ਏਜੰਸੀ

ਖ਼ਬਰਾਂ, ਰਾਜਨੀਤੀ

ਹੁਣ ਚੰਡੀਗੜ੍ਹ ਦੀ ਲੋਕ ਸਭਾ ਸੀਟ 'ਤੇ ਵੀ ਗੱਠਜੋੜ 'ਚ ਚੋਣ ਹੋਣ ਦੀ ਸੰਭਾਵਨਾ ਹੈ।

AAP- Congress Alliance

ਚੰਡੀਗੜ੍ਹ -  'ਆਪ'-ਕਾਂਗਰਸ ਨੇ ਗੱਠਜੋੜ ਵਿਚ ਮੇਅਰ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਸੀ। ਹੁਣ ਚੰਡੀਗੜ੍ਹ ਦੀ ਲੋਕ ਸਭਾ ਸੀਟ 'ਤੇ ਵੀ ਗੱਠਜੋੜ 'ਚ ਚੋਣ ਹੋਣ ਦੀ ਸੰਭਾਵਨਾ ਹੈ। 'ਆਪ' ਇਸ ਸੀਟ 'ਤੇ ਆਪਣਾ ਉਮੀਦਵਾਰ ਨਹੀਂ ਉਤਾਰੇਗੀ, ਪਰ ਕਾਂਗਰਸ ਦੇ ਪਵਨ ਬਾਂਸਲ ਦਾ ਸਮਰਥਨ ਕਰੇਗੀ। ਹਾਲਾਂਕਿ ਅਜੇ ਇਹ ਪੱਕਾ ਨਹੀਂ ਹੈ ਕਿ ਬਾਂਸਲ ਨੂੰ ਕਾਂਗਰਸ ਤੋਂ ਟਿਕਟ ਮਿਲੇਗੀ ਜਾਂ ਨਹੀਂ ਪਰ ਕੇਜਰੀਵਾਲ ਸੋਮਵਾਰ ਨੂੰ ਸੈਕਟਰ-34 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਸੀਟ 'ਤੇ ਗੱਠਜੋੜ ਦਾ ਐਲਾਨ ਕਰ ਸਕਦੇ ਹਨ।

ਇੰਡੀਆ ਅਲਾਇੰਸ ਦੀ ਸੀਟ ਵੰਡ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ 'ਚ ਬੈਠਕ ਹੋਈ, ਜਿਸ 'ਚ ਕਾਂਗਰਸ ਦੇ ਮੁਕੁਲ ਵਾਸਨਿਕ, ਚੰਡੀਗੜ੍ਹ ਇੰਚਾਰਜ ਅਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਾਜੀਵ ਸ਼ੁਕਲਾ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਸੰਸਦ ਮੈਂਬਰ ਰਾਘਵ ਚੱਢਾ, ਮੰਤਰੀ ਮਹਿਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਕੁਝ ਸਮੇਂ ਲਈ ਸ਼ਾਮਲ ਹੋਏ। ਬੈਠਕ 'ਚ ਕਈ ਸੂਬਿਆਂ ਦੀ ਸੀਟ 'ਤੇ ਚਰਚਾ ਹੋਈ। ਇਸ ਵਿਚ ਦਿੱਲੀ, ਗੁਜਰਾਤ, ਗੋਆ, ਅਸਾਮ, ਹਰਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ।

ਆਮ ਆਦਮੀ ਪਾਰਟੀ ਦੇ ਸਾਬਕਾ ਸਹਿ-ਇੰਚਾਰਜ ਪ੍ਰਦੀਪ ਛਾਬੜਾ ਦਾ ਕਹਿਣਾ ਹੈ ਕਿ ਗਠਜੋੜ ਦੇ ਮੇਅਰ ਦੀ ਜਿੱਤ ਹੋਈ ਹੈ, ਹੁਣ ਲੋਕ ਸਭਾ ਚੋਣਾਂ ਵੀ ਭਾਜਪਾ ਨੂੰ ਹਰਾਉਣ ਲਈ ਗੱਠਜੋੜ ਨਾਲ ਲੜਨਗੀਆਂ। ਵੀਰਵਾਰ ਨੂੰ ਹੋਈ ਇੰਡੀਆ ਗੱਠਜੋੜ ਕਮੇਟੀ ਦੀ ਬੈਠਕ 'ਚ ਇਹ ਸੀਟ ਕਾਂਗਰਸ ਨੂੰ ਜਾ ਰਹੀ ਹੈ। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਇੰਡੀਆ ਗੱਠਜੋੜ ਕਮੇਟੀ ਦੀ ਬੈਠਕ ਹੋਈ ਹੈ ਪਰ ਚੰਡੀਗੜ੍ਹ ਦੀ ਸੀਟ ਨੂੰ ਲੈ ਕੇ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਇਸ ਦਾ ਪਤਾ 2 ਦਿਨਾਂ 'ਚ ਲੱਗ ਜਾਵੇਗਾ। ਕਾਂਗਰਸ ਲਈ ਛੱਡਣ 'ਤੇ ਸਹਿਮਤੀ ਬਣ ਗਈ ਹੈ। ਮੇਅਰ ਦੀ ਚੋਣ ਲਈ ਪਹਿਲਾਂ ਤੋਂ ਚੱਲ ਰਿਹਾ ਗੱਠਜੋੜ ਵੀ ਇਸ ਦੇ ਪਿੱਛੇ ਇਕ ਕਾਰਨ ਸੀ। ਇੰਡੀਆ ਗੱਠਜੋੜ ਮੇਅਰ ਦਾ ਅਹੁਦਾ ਜਿੱਤ ਕੇ ਆਪਣੀ ਪਹਿਲੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਨੇਤਾ ਗੱਠਜੋੜ ਧਰਮ ਦੀ ਪਾਲਣਾ ਕਰਦੇ ਹੋਏ ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਛੱਡਣ ਲਈ ਸਹਿਮਤ ਹੋ ਗਈ ਹੈ। ਸਿਰਫ਼ ਐਲਾਨ ਬਾਕੀ ਹੈ, ਜੋ ਕੇਜਰੀਵਾਲ ਸੋਮਵਾਰ ਨੂੰ ਚੰਡੀਗੜ੍ਹ ਵਿਚ ਜਨਸਭਾ ਦੌਰਾਨ ਕਰ ਸਕਦੇ ਹਨ।

(For more Punjabi news apart from AAP-Congress Alliance, stay tuned to Rozana Spokesman)