Punjab and Haryana High Court : ਹੁਣ ਅਦਾਲਤੀ ਫੈਸਲੇ ਹੋਣਗੇ ਆਨਲਾਈਨ ਉਪਲੱਬਧ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Punjab and Haryana High Court : ਸਾਰੇ ਫ਼ੈਸਲਿਆ ਲਈ ਈ-ਐੱਚਸੀਆਰ (ਹਾਈ ਕੋਰਟ ਰਿਪੋਰਟਰ) ਵੈੱਬਸਾਈਟ ਦਾ ਕੀਤਾ ਉਦਘਾਟਨ 

Punjab and Haryana High Court

Punjab and Haryana High Court : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਭਾਰਤੀ ਕਾਨੂੰਨ ਰਿਪੋਰਟਾਂ ਪੰਜਾਬ ਤੇ ਹਰਿਆਣਾ ਸੀਰੀਜ਼ ਵੱਲੋਂ ਰਿਪੋਰਟ ਕੀਤੇ ਗਏ ਸਾਰੇ ਫ਼ੈਸਲਿਆਂ ਨੂੰ ਭਾਲਣ ਦੀ ਸਹੂਲਤ ਦੇਣ ਲਈ ਈ-ਐੱਚਸੀਆਰ (ਹਾਈ ਕੋਰਟ ਰਿਪੋਰਟਰ) ਵੈੱਬਸਾਈਟ ਦਾ ਉਦਘਾਟਨ ਕੀਤਾ। 

ਇਸ ਨਾਲ ਅਦਾਲਤੀ ਫ਼ੈਸਲੇ ਦਸਤਾਵੇਜ਼ੀ ਰੂਪ ਦੀ ਥਾਂ ਈ-ਐੱਚਸੀਆਰ ਵੈੱਬਸਾਈਟ ਰਾਹੀਂ ਉਪਲੱਬਧ ਹੋਣਗੇ। ਸੁਪਰੀਮ ਕੋਰਟ ਵੱਲੋਂ ਇਸ ਪਲੇਟਫਾਰਮ ਨੂੰ ਈ-ਐੱਸਸੀਆਰ ਦੀ ਤਰਜ਼ ’ਤੇ ਸ਼ੁਰੂ ਕੀਤਾ ਗਿਆ ਹੈ। ਉਦਘਾਟਨੀ ਸਮਾਰੋਹ ਵਿੱਚ ਲਾਇਬ੍ਰੇਰੀ ਆਈਐੱਲਆਰ ਤੇ ਕੈਲੰਡਰ ਕਮੇਟੀ ਦੇ ਚੇਅਰਪਰਸਨ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਸਮੇਤ ਕੌਂਸਲ ਆਫ ਲਾਅ ਰਿਪੋਰਟਿੰਗ ਤੇ ਲਾਇਬ੍ਰੇਰੀ ਆਈਐੱਲਆਰ ਤੇ ਕੈਲੰਡਰ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਸ਼ਮੂਲੀਅਤ ਕੀਤੀ।

(For more news apart from Now court decisions will available online News in Punjabi, stay tuned to Rozana Spokesman)