Chandigarh News: ਡੱਡੂਮਾਜਰਾ ਕਲੋਨੀ ’ਚ ਸਕਰਾਪੀਓ ਨੇ ਕਾਰ ਤੇ ਸਕੂਟਰੀ ਨੂੰ ਮਾਰੀ ਟੱਕਰ

ਏਜੰਸੀ

ਖ਼ਬਰਾਂ, ਚੰਡੀਗੜ੍ਹ

Chandigarh News: ਭੱਜਣ ਦੀ ਕੋਸ਼ਿਸ਼ ’ਚ ਡਰਾਈਵਰ ਨੇ ਦੁਕਾਨ ਵਿਚ ਮਾਰੀ ਗੱਡੀ

Chandigarh News: Scorpio hits car and scooter in Dadumajra Colony

ਗੱਡੀ ’ਚ ਸਵਾਰ ਚਾਰ ਨੌਜਵਾਨ ਫ਼ਰਾਰ, ਇਕ ਕਾਬੂ

Scorpio hits car and scooter in Dadumajra Colony: ਚੰਡੀਗੜ੍ਹ ਦੀ ਡੱਡੂਮਾਜਰਾ ਕਲੋਨੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਸ਼ੁਕਰਵਾਰ ਸ਼ਾਮ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੇ ਪਹਿਲਾਂ ਇੱਕ ਐਕਟਿਵਾ ਤੇ ਬਾਅਦ ਵਿਚ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ’ਚ ਡਰਾਈਵਰ ਨੇ ਗੱਡੀ ਤੋਂ ਅਪਣਾ ਕੰਟਰੋਲ ਗੁਆ ਦਿਤਾ ਤੇ ਗੱਡੀ ਇੱਕ ਸੈਲੂਨ ਵਿੱਚ ਜਾ ਵੱਜੀ।

ਚਸ਼ਮਦੀਦਾਂ ਅਨੁਸਾਰ, ਸਕਾਰਪੀਓ ਵਿੱਚ ਪੰਜ ਨੌਜਵਾਨ ਸਵਾਰ ਸਨ ਅਤੇ ਸਾਰੇ ਨਸ਼ੇ ਦੀ ਹਾਲਤ ਵਿੱਚ ਸਨ। ਟੱਕਰ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਕਾਰ ਸੈਲੂਨ ਵਿੱਚ ਟੱਕਰ ਮਾਰੀ। ਘਟਨਾ ਤੋਂ ਬਾਅਦ ਚਾਰ ਨੌਜਵਾਨ ਮੌਕੇ ਤੋਂ ਭੱਜ ਗਏ, ਜਦੋਂ ਕਿ ਇੱਕ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸੈਲੂਨ ਵਿੱਚ ਕੁਝ ਕੁੜੀਆਂ ਮੌਜੂਦ ਸਨ, ਪਰ ਖ਼ੁਸ਼ਕਿਸਮਤੀ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਸੁਰੱਖਿਅਤ ਹਨ। ਸੂਚਨਾ ਮਿਲਣ ’ਤੇ ਮਲੋਆ ਪੁਲਿਸ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਕਾਰਪੀਓ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਫ਼ਿਲਹਾਲ ਪੁਲਿਸ ਫ਼ਰਾਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

(For more news apart from Chandigarh Latest News, stay tuned to Rozana Spokesman)