High Court : ਜਬਰ–ਜ਼ਨਾਹ ਮਾਮਲੇ ’ਚ ਅਦਾਲਤ ਨੇ ਨਾਬਾਲਿਗ ਲੜਕੇ ਨੂੰ ਸੁਣਾਈ 20 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

High Court : 30 ਹਜ਼ਾਰ ਰੁਪਏ ਦਾ ਲਾਇਆ ਜੁਰਮਾਨਾ 

High Court

High Court : ਚੰਡੀਗੜ੍ਹ - ਸਪੈਸ਼ਲ ਫਾਸਟ ਟ੍ਰੈਕ ਅਦਾਲਤ ਨੇ ਨਾਬਾਲਿਗਾ ਨਾਲ ਜਬਰ-ਜ਼ਨਾਹ ਮਾਮਲੇ ’ਚ ਨਾਬਾਲਿਗ ਲੜਕੇ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਘਟਨਾ ਸਮੇਂ ਲੜਕੇ ਦੀ ਉਮਰ 18 ਸਾਲ ਤੋਂ ਘੱਟ ਸੀ ਪਰ ਉਸ ਖ਼ਿਲਾਫ਼ ਅਗਵਾ, ਜਬਰ-ਜ਼ਨਾਹ ਤੇ ਪੋਕਸੋ ਐਕਟ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਲਈ ਬਾਲਗ ਮੰਨਦਿਆਂ ਸਪੈਸ਼ਲ ਫਾਸਟ ਟਰੈਕ ਅਦਾਲਤ ’ਚ ਸੁਣਵਾਈ ਹੋਈ। 

ਇਹ ਵੀ ਪੜੋ:High Court : ਹੁਸ਼ਿਆਰਪੁਰ 'ਚ ਨਜਾਇਜ਼ ਮਾਈਨਿੰਗ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ  

ਇਸ ਸਬੰਧੀ ਸੈਕਟਰ-36 ਥਾਣੇ ਦੀ ਪੁਲਿਸ ਨੇ ਤਿੰਨ ਸਾਲ ਪਹਿਲਾਂ ਅਗਵਾ, ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਨਾਬਾਲਿਗ ਮੁੰਡਾ ਉਸ ਨੂੰ ਵਰਗਲਾ ਕੇ ਸੈਲੂਨ 'ਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਸ਼ਿਕਾਇਤ ਤੋਂ ਬਾਅਦ ਸੈਕਟਰ-36 ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

(For more news apart from case of rape, court sentenced minor boy 20 years in prison News in Punjabi, stay tuned to Rozana Spokesman)