ਚੰਡੀਗੜ ’ਚ ਦੋ ਸਾਲਾਂ ਦੌਰਾਨ 8646 ਵਾਹਨ ਕੀਤੇ ਗਏ ਸਕ੍ਰੈਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਪੁਰਾਣੇ ਵਾਹਨਾਂ ਦੀ ਸਕ੍ਰੈਪਿੰਗ ਮਾਮਲੇ ’ਚ ਓਡੀਸ਼ਾ ਤੋਂ ਅੱਗੇ ਰਿਹਾ ਮੱਧ ਪ੍ਰਦੇਸ਼

8646 vehicles scrapped in Chandigarh in two years

ਚੰਡੀਗੜ੍ਹ : ਸ਼ਹਿਰ ਦੇ ਲੋਕ ਨਾ ਸਿਰਫ਼ ਨਵੇਂ ਵਾਹਨ ਖਰੀਦਣ ਵਿੱਚ ਅੱਗੇ ਹਨ ਬਲਕਿ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਮਾਮਲੇ ਵਿੱਚ ਦੇਸ਼ ਦੇ ਕਈ ਵੱਡੇ ਰਾਜਾਂ ਵਿੱਚੋਂ ਵੀ ਅੱਗੇ ਹਨ। ਕੇਂਦਰ ਸਰਕਾਰ ਦੇ ਸਵੈ-ਇੱਛਤ ਵਾਹਨ ਫਲੀਟ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਢਾਈ ਸਾਲਾਂ ’ਚ ਚੰਡੀਗੜ੍ਹ ਵਿੱਚ 8,646 ਪੁਰਾਣੇ ਵਾਹਨ ਸਕ੍ਰੈਪ ਕੀਤੇ ਗਏ ਹਨ।
ਲੋਕ ਸਭਾ ਵਿੱਚ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਾਹਨ ਸਕ੍ਰੈਪਿੰਗ ਵਿੱਚ ਮੱਧ ਪ੍ਰਦੇਸ਼ (6,892), ਓਡੀਸ਼ਾ (2,737) ਅਤੇ ਪੰਜਾਬ (4,553) ਵਰਗੇ ਰਾਜਾਂ ਤੋਂ ਅੱਗੇ ਹੈ। ਛੋਟੇ ਖੇਤਰ ਦੇ ਬਾਵਜੂਦ 1 ਅਪ੍ਰੈਲ 2023 ਵਿੱਚ ਰਾਸ਼ਟਰੀ ਵਾਹਨ ਸਕ੍ਰੈਪੇਜ ਨੀਤੀ ਲਾਗੂ ਕਰਨ ਤੋਂ ਬਾਅਦ ਚੰਡੀਗੜ੍ਹ ਵਿੱਚ 8,646 ਪੁਰਾਣੇ ਵਾਹਨ ਸਕ੍ਰੈਪ ਕੀਤੇ ਗਏ ਹਨ। 15 ਸਾਲਾਂ ਤੋਂ ਵੱਧ ਪੁਰਾਣੇ ਵਾਹਨ ਗੁਆਂਢੀ ਰਾਜਾਂ ਤੋਂ ਚੰਡੀਗੜ੍ਹ ਆਉਂਦੇ ਹਨ ਅਤੇ ਜੋ 20 ਸਾਲਾਂ ਤੋਂ ਵੱਧ ਪੁਰਾਣੇ ਵਾਹਨ ਸਕ੍ਰੈਪਿੰਗ ਲਈ ਆਉਂਦੇ ਹਨ।

ਦੇਸ਼ ਭਰ ’ਚ ਵੱਖ-ਵੱਖ ਰਾਜਾਂ ਵੱਲੋਂ ਸਕ੍ਰੈਪ ਕੀਤੇ ਗਏ ਵਾਹਨ : ਉਤਰ ਪ੍ਰੇਦਸ਼ ’ਚ ਹੁਣ ਤੱਕ 1,21,206 ਵਾਹਨ ਸਕ੍ਰੈਪ ਕੀਤੇ ਗਏ ਹਨ। ਇਸ ਤੋਂ ਬਾਅਦ ਹਰਿਆਣਾ  ’ਚ 38,993 ਵਾਹਨ ਅਤੇ ਮਹਾਰਾਸ਼ਟਰ ’ਚ 19,310 ਵਾਹਨ ਅਤੇ ਗੁਜਰਾਤ ’ਚ 15,448 ਅਤੇ ਰਾਜਸਥਾਨ 15,420 ਸਕਰੈਪ ਕੀਤੇ ਗਏ। ਵਾਹਨ ਸਕ੍ਰੈਪ-ਪੇਜ ਨੀਤੀ ਦੇ ਅਨੁਸਾਰ ਲਾਭਪਾਤਰੀਆਂ ਨੂੰ ਸਰਟੀਫਿਕੇਟ ਆਫ਼ ਡਿਪਾਜ਼ਿਟ ਜਮ੍ਹਾਂ ਕਰਨ ਤੋਂ ਬਾਅਦ ਪੁਰਾਣੇ ਗੈਰ-ਆਵਾਜਾਈ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਰੋਡ ਟੈਕਸ ’ਤੇ 25 ਪ੍ਰਤੀਸ਼ਤ ਤੱਕ ਅਤੇ ਨਵੇਂ ਵਾਹਨਾਂ ਦੀ ਰਜਿਸਟ੍ਰਰੇਸ਼ਨ ’ਤੇ ਟਰਾਂਸਪੋਰਟ ਵਾਹਨਾਂ ਲਈ 15 ਪ੍ਰਤੀਸ਼ਤ ਤੱਕ ਦੀ ਛੋਟ ਮਿਲਦੀ ਹੈ। ਇੱਕ ਵਾਰ ਜਦੋਂ ਇੱਕ ਵਾਹਨ ਸਕ੍ਰੈਪ ਹੋ ਜਾਂਦਾ ਹੈ, ਇੱਕ ਸਰਟੀਫਿਕੇਟ ਆਫ਼ ਡਿਪਾਜ਼ਿਟ ਜਾਰੀ ਕੀਤਾ ਜਾਂਦਾ ਹੈ ਅਤੇ ਇਸਨੂੰ ਡੀ-ਰਜਿਸਟਰਡ ਕੀਤਾ ਜਾਂਦਾ ਹੈ। ਇਹ ਸਰਟੀਫਿਕੇਟ ਦੇਸ਼ ਭਰ ਵਿੱਚ ਮੰਨਣਯੋਗ ਹੁੰਦਾ ਹੈ।  ਵਾਹਨ ਮਾਲਕ ਈ-ਵਾਹਨ ਪੋਰਟਲ ’ਤੇ ਸਕ੍ਰੈਪ ਕੀਤੇ ਵਾਹਨ ਦਾ ਰਜਿਸਟ੍ਰਰੇਸ਼ਨ ਨੰਬਰ ਰੱਖ ਸਕਦਾ ਹੈ।

ਸਕ੍ਰੈਪ ਦੀ ਕੀਮਤ ਵਾਹਨ ਦੇ ਭਾਰ ਦੇ ਆਧਾਰ ’ਤੇ ਗਿਣੀ ਜਾਂਦੀ ਹੈ। ਮਾਲਕ ਨੂੰ ਸਕ੍ਰੈਪ ਦੀ ਮੌਜੂਦਾ ਦਰ ਦੇ ਅਨੁਸਾਰ ਭੁਗਤਾਨ ਕੀਤਾ ਜਾਂਦਾ ਹੈ, ਜਿਸਦੀ ਗਣਨਾ ਇਸਦੇ ਸਟੀਲ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਪ੍ਰਸ਼ਾਸਨ ਨੇ ਵਿਭਾਗਾਂ ਨੂੰ ਇਹ ਵੀ ਦੱਸਿਆ ਹੈ ਕਿ ਨਵੇਂ ਵਾਹਨ ਸਿਰਫ਼ ਤਾਂ ਹੀ ਖਰੀਦੇ ਜਾ ਸਕਦੇ ਹਨ ਜਦੋਂ ਇਹ ਪੁਰਾਣੇ ਵਾਹਨ ਦਾ ਸਕ੍ਰੈਪਿੰਗ ਸਰਟੀਫਿਕੇਟ ਪੇਸ਼ ਕਰਦੇ ਹਨ।